ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੀਤੀ ਗਈ ਨਿਗਰਾਨੀ
ਗੁਰਦਾਸਪੁਰ, 1 ਸਤੰਬਰ 2026 (ਮੰਨਨ ਸੈਣੀ)– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਓਪਨ ਸਕੂਲ ਅਤੇ ਸਪੈਸ਼ਲ ਮਰਸੀ ਚਾਂਸ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆ ਸੁਚੱਜੇ ਅਤੇ ਅਨੁਸ਼ਾਸਨਬੱਧ ਢੰਗ ਨਾਲ ਸ਼ੁਰੂ ਕਰਵਾਈਆਂ ਗਈਆਂ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਪ੍ਰੀਖਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲੈਂਦਿਆਂ ਪ੍ਰਬੰਧਾਂ ‘ਤੇ ਪੂਰੀ ਤਸੱਲੀ ਪ੍ਰਗਟਾਈ। ਕੰਟਰੋਲਰ ਦੇ ਰੂਪ ਵਿੱਚ ਡਿਪਟੀ ਡੀ ਈ ਓ ਡਾ. ਅਨਿਲ ਸ਼ਰਮਾ ਅਤੇ ਜਤਿੰਦਰ ਕੁਮਾਰ ਬਤੌਰ ਸੁਪਰਡੈਂਟ ਅਤੇ ਹੈੱਡ ਮਿਸਟਰਸ ਕਿਰਨ ਬਾਲਾ ਬਤੌਰ ਡਿਪਟੀ ਸੁਪਰਡੈਂਟ ਜਿੰਮੇਵਾਰੀ ਨਿਭਾਈ ਗਈ।
ਲੈਕਚਰਾਰ ਸਾਹਿਬਾਨ ਦੀ ਡਿਊਟੀ
ਪ੍ਰੀਖਿਆ ਨੂੰ ਨਿਯਮਾਂ ਅਨੁਸਾਰ ਚਲਾਉਣ ਲਈ ਵੱਖ-ਵੱਖ ਸਕੂਲਾਂ ਦੇ ਯੋਗ ਲੈਕਚਰਾਰ ਸਾਹਿਬਾਨ ਨੂੰ ਪ੍ਰੀਖਿਆ ਕੰਟਰੋਲਰ ਅਤੇ ਨਿਗਰਾਨ (ਇਨਵਿਜੀਲੇਟਰ) ਵਜੋਂ ਤੈਨਾਤ ਕੀਤਾ ਗਿਆ ਸੀ।
ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ:
ਨਕਲ-ਰਹਿਤ ਅਤੇ ਪਾਰਦਰਸ਼ੀ ਪ੍ਰੀਖਿਆ ਯਕੀਨੀ ਬਣਾਉਣ ਲਈ ਉੱਚ ਅਧਿਕਾਰੀਆਂ ਵੱਲੋਂ ਸੀ.ਸੀ.ਟੀ.ਵੀ. (CCTV) ਕੈਮਰਿਆਂ ਰਾਹੀਂ ਕੇਂਦਰਾਂ ਦੀ ਸਿੱਧੀ ਅਤੇ ਤਿੱਖੀ ਨਿਗਰਾਨੀ ਕੀਤੀ ਗਈ।ਪ੍ਰੀਖਿਆ ਅਮਲੇ ਦੇ ਸੁਚੱਜੇ ਸਹਿਯੋਗ ਨਾਲ ਇਹ ਪ੍ਰੀਖਿਆ ਸ਼ਾਂਤਮਈ ਅਤੇ ਅਨੁਸ਼ਾਸਨਬੱਧ ਮਾਹੌਲ ਵਿੱਚ ਲਈ ਗਈ, ਜਿਸ ਲਈ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ।

