ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਨਵੇਂ ਪ੍ਰਭਾਰੀ ਅਤੇ ਸਹਿ-ਪ੍ਰਭਾਰੀ ਦੀ ਕੀਤੀ ਨਿਯੁਕਤੀ

ਮਨੀਸ਼ ਸਿਸੋਦੀਆਂ ਪ੍ਰਭਾਰੀ ਅਤੇ ਸਤਿਆਂਦਰ ਜੈਨ ਬਣੇ ਸਹਿ ਪ੍ਰਭਾਰੀ

ਚੰਡੀਗੜ੍ਹ, 21 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਇਸ ਸਮੇਂ ਪੂਰੀ ਤਰ੍ਹਾਂ ਐਕਟਿਵ ਮੋਡ ਵਿੱਚ ਹੈ। ਦੇਸ਼ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਬਚਿਆ ਹੈ ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਇਸ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣਾ ਸਾਰਾ ਧਿਆਨ ਪੰਜਾਬ ’ਤੇ ਕੇਂਦਰਿਤ ਕਰ ਦਿੱਤਾ ਹੈ।

ਅੱਜ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਵਿੱਚ ਨਵੇਂ ਪ੍ਰਭਾਰੀ ਅਤੇ ਸਹਿ-ਪ੍ਰਭਾਰੀ ਦੀ ਨਿਯੁਕਤੀ ਦਾ ਐਲਾਨ ਕੀਤਾ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਸਹਿ-ਪ੍ਰਭਾਰੀ ਦੀ ਜ਼ਿੰਮੇਵਾਰੀ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿਆਂਦਰ ਕੁਮਾਰ ਜੈਨ ਨੂੰ ਸੌਂਪੀ ਗਈ ਹੈ।

ਇਹ ਫੈਸਲਾ ਪੰਜਾਬ ਵਿੱਚ ਆਪ ਸਰਕਾਰ ਦੇ 16 ਮਾਰਚ ਨੂੰ 3 ਸਾਲ ਪੂਰੇ ਹੋਣ ਤੋਂ ਤੁਰੰਤ ਬਾਅਦ ਲਿਆ ਗਿਆ ਹੈ। ਪਾਰਟੀ ਹੁਣ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀ। ਇਸੇ ਕਾਰਨ ਅੱਜ ਸ਼ੁੱਕਰਵਾਰ ਨੂੰ ਇਹਨਾਂ ਦੋਵਾਂ ਨੇਤਾਵਾਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਦਾ ਮੰਨਣਾ ਹੈ ਕਿ ਇਹ ਕਦਮ ਪੰਜਾਬ ਵਿੱਚ ਉਸ ਦੀ ਸਰਕਾਰ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ।

FacebookTwitterEmailWhatsAppTelegramShare
Exit mobile version