ਜੂਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ 2025  ਵਿਚ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ

4 ਗੋਲਡ, ਇੱਕ ਸਿਲਵਰ ਅਤੇ 5 ਬਰਾਉਨਜ ਮੈਡਲ ਜਿੱਤ ਕੇ ਇਤਿਹਾਸ ਰਚਿਆ।

ਗੁਰਦਾਸਪੁਰ 18 ਮਾਰਚ 2025 (ਦੀ ਪੰਜਾਬ ਵਾਇਰ)। ਲੁਧਿਆਣਾ ਵਿਖੇ ਹੋਈ ਜੂਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ।  ਇਸ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਚਾਰ ਗੋਲਡ ਮੈਡਲ, ਇੱਕ ਸਿਲਵਰ ਮੈਡਲ, ਅਤੇ ਪੰਜ ਬਰਾਉਨਜ ਮੈਡਲ ਜਿੱਤੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਹ ਗੁਰਦਾਸਪੁਰ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਖਿਡਾਰੀ ਨਿਗੂਣੀਆਂ ਸਹੂਲਤਾਂ ਦੇ ਬਾਵਜੂਦ ਵੀ ਮੈਡਲ ਜਿੱਤ ਰਹੇ ਹਨ । ਚਿਰਾਗ ਸ਼ਰਮਾ 73 ਕਿਲੋਗ੍ਰਾਮ, ਅਭਿਨਵ 81 ਕਿਲੋਗ੍ਰਾਮ, ਰਜਨੀਸ਼ ਕੁਮਾਰ 90 ਕਿਲੋਗ੍ਰਾਮ, ਮਾਨਵ ਸ਼ਰਮਾ 100 ਕਿਲੋਗ੍ਰਾਮ ਤੋਂ ਵੱਧ ਭਾਰ ਗਰੁੱਪ ਵਿੱਚ ਗੋਲਡ ਮੈਡਲ ਜਿੱਤ ਕੇ   ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਦੇਹਰਾਦੂਨ ਉਤਰਾਖੰਡ ਲਈ ਆਪਣੀ ਚੋਣ ਕਰਵਾਈ ਹੈ।

  ਇਹ ਵਰਨਣਯੋਗ ਹੈ ਕਿ ਪੰਜਾਬ ਦੀ ਅੱਠ ਮੈਂਬਰੀ ਟੀਮ ਵਿੱਚ ਗੁਰਦਾਸਪੁਰ ਦੇ 4 ਖਿਡਾਰੀ ਹਨ। ਇਹਨਾਂ ਵਿੱਚ ਦੋ ਖਿਡਾਰੀ ਮਾਨਵ ਸ਼ਰਮਾ, ਅਭਿਸ਼ੇਕ ਅੰਤਰਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀ ਹਨ। ਇਸੇ ਤਰ੍ਹਾਂ ਹਰਮਨਪ੍ਰੀਤ ਸਿੰਘ ਕਾਲਾ ਨੰਗਲ ਨੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਜਦੋਂ ਕਿ ਪੁਸਿਆ ਮਿਤ੍ਰ,  ਹਰਮਨ ਪੁਨੀਤ ਕੌਰ, ਨੈਤਿਕ ਡੋਗਰਾ, ਅਜੇ ਗਿੱਲ, ਕਮਲਦੀਪ ਸਿੰਘ ਬੇਦੀ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਬਰਾਉਨਜ ਮੈਡਲ ਜਿੱਤੇ ਹਨ।  ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅਤੇ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ  ਦੱਸਿਆ ਕਿ  ਦੇਹਰਾਦੂਨ ਵਿਖੇ 27 ਮਾਰਚ ਤੋਂ 31 ਮਾਰਚ ਤੱਕ ਜੂਡੋ ਮੁਕਾਬਲੇ ਕਰਵਾਏ ਜਾਣਗੇ। ਇਸ ਟੀਮ ਦੇ ਕੋਚ ਅੰਤਰਰਾਸ਼ਟਰੀ ਕੋਚ ਰਵੀ ਕੁਮਾਰ ਗੁਰਦਾਸਪੁਰ, ਹਰਦੀਪ ਸਿੰਘ ਅਮ੍ਰਿਤਸਰ ਹੋਣਗੇ ਜਦੋਂ ਕਿ ਟੀਮ ਮੈਨੇਜਰ ਦੀ ਜ਼ਿਮੇਵਾਰੀ ਜਗਮੋਹਣ ਸਿੰਘ ਕੈਂਥ ਹੁਸ਼ਿਆਰਪੁਰ ਨੂੰ ਦਿੱਤੀ ਗਈ ਹੈ। ਗੁਰਦਾਸਪੁਰ ਦੇ ਸਮੂਹ ਜੂਡੋ ਖੇਡ ਪ੍ਰੇਮੀਆਂ ਵੱਲੋਂ ਖਿਡਾਰੀਆਂ ਦੀ ਸ਼ਾਨਦਾਰ ਲ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਸ ਹੈ ਕਿ ਇਹ ਖਿਡਾਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।

Exit mobile version