ਜ਼ਿਲਾ ਗੁਰਦਾਸਪੁਰ ਦੇ ਇਸ ਉਪ ਮੰਡਲ ਅੰਦਰ ਹੋਇਆ ਲੋਕਲ ਛੁੱਟੀ ਦਾ ਐਲਾਨ,

Local Holiday

ਗੁਰਦਾਸਪੁਰ, 3 ਮਾਰਚ 2025 (ਦੀ ਪੰਜਾਬ ਵਾਇਰ)। ਜ਼ਿਲਾ ਗੁਰਦਾਸਪੁਰ ਦੇ ਉਪ ਮੰਡਲ, ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੌਲਾ ਸਾਹਿਬ ਜੀ ਦਾ ਮੇਲਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਦੂਰੋਂ-ਦੂਰੋਂ ਸੰਗਤਾਂ/ ਸੰਘ ਦਰਸ਼ਨਾਂ ਲਈ ਆਉਂਦੇ ਹਨ। ਇਸ ਸਬੰਧ ਵਿੱਚ ਉਪਮੰਡਲ ਮੈਜਿਸਟਰੇਟ, ਡੇਰਾ ਬਾਬਾ ਨਾਨਕ ਵਲੋਂ ਪ੍ਰਾਪਤ ਹੋਈ ਰਿਪੋਰਟ ਅਤੇ ਸ੍ਰੀ ਚੌਲਾ ਸਾਹਿਬ ਜੀ ਦੇ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਪ ਮੰਡਲ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚभिडी 04.03.2025 ਨੂੰ ਲੋਕਲ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਉਕਤ ਆਰਡਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲ਼ੋਂ ਜਾਰੀ ਕੀਤੇ ਗਏ ਹਨ। ਇਸ ਦਿਨ ਕਾਰਪੋਰੇਸ਼ਨ, ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਟਗੀਆਂ।

FacebookTwitterEmailWhatsAppTelegramShare
Exit mobile version