ਗੁਰਦਾਸਪੁਰ, 21 ਫਰਵਰੀ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 21 ਆਈ.ਪੀ.ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਤਹਿਤ ਗੁਰਦਾਸਪੁਰ ਦੇ ਐਸਐਸਪੀ ਵੀ ਬਦਲ ਦਿੱਤੇ ਗਏ ਹਨ। ਗੁਰਦਾਸਪੁਰ ਦੇ ਨਵੇਂ ਐਸਐਸਪੀ ਦੇ ਤੌਰ ਤੇ 2018 ਬੈਚ ਦੇ ਅਦਿਤਿਆ ਨੂੰ ਲਗਾਇਆ ਗਿਆ ਹੈ। ਆਈ.ਪੀ.ਐਸ ਅਦਿਤਿਆ ਇਸ ਤੋਂ ਪਹਿਲ੍ਹਾਂ ਬਤੌਰ ਡੀਸੀਪੀ ਜਲੰਧਰ ਹੈਡਕੁਆਰਟਰ ਤਾਇਨਾਤ ਸਨ। ਆਈ.ਪੀ.ਐਸ ਹਰੀਸ਼ ਦਾਯਮਾ ਨੂੰ ਏ.ਆਈ.ਜੀ ਇੰਟੈਲਿਜੈਂਸ ਪੰਜਾਬ ਮੋਹਾਲੀ ਦਾ ਚਾਰਜ ਦਿੱਤਾ ਗਿਆ ਹੈ।
ਗੁਰਦਾਸਪੁਰ ਦੇ ਐਸਐਸਪੀ ਬਦਲੇ- 2018 ਬੈਚ ਦੇ ਆਈ.ਪੀ.ਐਸ ਅਦਿਤਿਆ ਹੋਣਗੇ ਨਵੇਂ ਮੁੱਖੀ
