ਗੁਰਦਾਸਪੁਰ, 5 ਫਰਵਰੀ 2025 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੀ ਕਾਰਜ਼ਕਾਰੀ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ ਦੀ ਅਗੁਵਾਈ ਹੇਠ ਰਾਸ਼ਟਰੀ ਬਾਲ ਸਵਾਸੱਥ ਕਾਰਇਆਕ੍ਰਮ ਦੇ ਅਧੀਨ ਭਾਗੀਦਾਰ ਵਿਭਾਗਾਂ ਦੇ ਨੁਮਾਇੰਦੇਆਂ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਕਾਰਜ਼ਕਾਰੀ ਸਿਵਲ ਸਰਜਨ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਬਚਿਆਂ ਨੂੰ ਸਹੂਲਤਾਂ ਦੇਣ ਲਈ ਪੋ੍ਗਰਾਮ ਉਲੀਕਿਆ ਗਿਆ ਹੈ। ਜਿਸ ਅੰਦਰ ਸਕੂਲ ਜਾਣ ਵਾਲੇ ਬੱਚਿਆਂ ਦਾ 31 ਵੱਖ ਵੱਖ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਵਿਦਿਆਰਥੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ।
ਡਾ. ਪ੍ਰਭਜੋਤ ਕੌਰ ਕਲਸੀ ਜੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ ਵਿੱਚ ਸਾਲ ਵਿੱਚ 1 ਵਾਰ ਅਤੇ ਆਂਗਣਵਾੜੀ ਵਿੱਚ ਸਾਲ ਵਿੱਚ 2 ਵਾਰ ਜਾ ਕੇ ਬੱਚਿਆਂ ਦਾ ਮੁਆਇਨਾ ਕਰਦੀਆਂ ਹਨ। ਬੀਮਾਰ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਹ ਇਲਾਜ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ।
ਸਕੂਲ ਹੈਲਥ ਕਲੀਨਿਕ ਦੇ ਇੰਚਾਰਜ ਡਾ. ਭਾਵਨਾ ਸ਼ਰਮਾ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਅਲ਼ੜਾਂ ਨੂੰ ਸਿਹਤ ਪ੍ਤੀ ਜਾਗਰੁਕ ਕੀਤਾ ਜਾਵੇਗਾ। ਪਿੰਡ ਪਧਰ ਤੇ ਫੀਲਡ ਸਟਾਫ ਵਲ਼ੋ ਸਿਹਤ ਜਾਗਰੁਕਤਾ ਪੋ੍ਗਰਾਮ ਉਲੀਕਿਆ ਜਾਵੇਗਾ। ਅਲ਼ੜਾਂ ਨੂੰ ਮਾਨਸਿਕ ਸਿਹਤਮੰਦੀ ਬਾਰੇ ਦਸਿਆ ਜਾਵੇਗਾ। ਸਰੀਰਕ ਬਦਲਾਅ ਅਤੇ ਹੋਰ ਕਾਰਨਾ ਕਰਕੇ ਕਿਸ਼ੋਰ(ਅਲ਼ੜ)ਅਕਸਰ ਮਾਨਸਿਕ ਪਰੇਸ਼ਾਨੀ ਵਿਚ ਰਹਿੰਦੇ ਹਨ, ਉਨਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਕਿਸ਼ੋਰਾਂ ਨੂੰ ਸਹੀ ਜਾਣਕਾਰੀ ਦੀ ਬਹੁਤ ਜਰੂਰਤ ਹੁੰਦੀ ਹੈ।
