ਟਰੈਫ਼ਿਕ ਸੁਧਾਰਾਂ ਵਿੱਚ ਉੱਘਾ ਯੋਗਦਾਨ ਪਾਉਣ ਬਦਲੇ ਏ.ਡੀ.ਜੀ.ਪੀ. ਵੱਲੋਂ ਸ੍ਰੀ ਵਰੁਣ ਅਨੰਦ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ

ਗੁਰਦਾਸਪੁਰ, 30 ਜਨਵਰੀ 2025 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਏ.ਡੀ.ਜੀ.ਪੀ. ਸ੍ਰੀ ਅਮਨਦੀਪ ਸਿੰਘ ਰਾਏ‌‌ ਵੱਲੋਂ ਸ੍ਰੀ ਵਰੁਣ ਅਨੰਦ, ਪ੍ਰਧਾਨ ਵੈੱਲਫੇਅਰ ਸੁਸਾਇਟੀ ਗੁਰਦਾਸਪੁਰ ਨੂੰ ਵਿਸ਼ੇਸ਼ ਤੌਰ ਤੇ‌‌ ਸਨਮਾਨਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਸ੍ਰੀ ਵਰੁਣ ਅਨੰਦ ਲੰਮੇ ਸਮੇਂ ਤੋਂ ਟਰੈਫ਼ਿਕ ਸੁਧਾਰਾਂ ਲ‌ਈ ਕੰਮ ਕਰ ਰਹੇ ਹਨ ਅਤੇ ਟਰੈਫ਼ਿਕ ਪੁਲਿਸ ਪੰਜਾਬ ਚੰਡੀਗੜ੍ਹ ਦੇ ਕਮੇਟੀ ਮੈਂਬਰ ਵੀ ਹਨ। ਸ੍ਰੀ ਵਰੁਣ ਅਨੰਦ ਵੱਲੋਂ ਇੱਕ ਰਿਕਵਰੀ ਵੈਨ ਗੁਰਦਾਸਪੁਰ ਪੁਲਿਸ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੈ ਤਾਂ ਜੋ ਟਰੈਫ਼ਿਕ ਪੁਲਿਸ ਦੇ ਕੰਮ-ਕਾਜ ਨੂੰ ਹੋਰ ਬਿਹਤਰ ਕੀਤਾ ਜਾ ਸਕੇ। ਸ੍ਰੀ ਵਰੁਣ ਅਨੰਦ ਨੇ ਏ.ਡੀ.ਜੀ.ਪੀ. ਸ੍ਰੀ ਅਮਨਦੀਪ ਸਿੰਘ ਰਾਏ‌‌ ਵੱਲੋਂ ਕੀਤੇ ਸਨਮਾਨ ਲਈ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸਨੂੰ ਟਰੈਫ਼ਿਕ ਸੁਧਾਰਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਕਰਨ ਲਈ ਹੋਰ ਵੀ ਉਤਸ਼ਾਹਿਤ ਕਰੇਗਾ।

ਇਸ ਮੌਕੇ ਇੰਚਾਰਜ ਟਰੈਫ਼ਿਕ ਏ.ਐੱਸ.ਆਈ. ਸਤਨਾਮ ਸਿੰਘ, ਏ.ਐੱਸ.ਆਈ. ਅਮਨਦੀਪ ਸਿੰਘ, ਗੌਰਵ ਮਹਾਜਨ, ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Exit mobile version