ਵਾਤਾਵਰਨ ਦੀ ਸ਼ੁੱਧੀ ਲਈ ਬੇਹਦ ਜਰੂਰੀ ਹਵਨ ਯੱਗ – ਅਨੂੰ ਗੰਡੋਤਰਾ

ਸਨਾਤਨ ਚੇਤਨਾ ਮੰਚ ਵੱਲੋਂ ਸਰਬਤ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਹਵਨ ਯੱਗ ਕਰਵਾਇਆ

ਗੁਰਦਾਸਪੁਰ, 15 ਜਨਵਰੀ (ਦੀ ਪੰਜਾਬ ਵਾਇਰ) — ਸਨਾਤਨ ਚੇਤਨਾ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦੇ ਤਿਉਹਾਰ ਤੇ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਸਰਬਤ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਹਵਨ ਯੱਗ ਕਰਵਾਇਆ ਗਿਆ। ਜਿਸ ਵਿੱਚ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ । 

ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਸਨਾਤਨ ਚੇਤਨਾ ਮੰਚ ਵੱਲੋਂ ਪੁਰਾਤਨ ਧਾਰਮਿਕ ਅਤੇ ਸਨਾਤਨੀ ਪਰੰਪਰਾਵਾਂ ਨੂੰ ਜੀਵਿਤ ਰੱਖਣ ਦਾ ਬੀੜਾ ਚੁੱਕਿਆ ਗਿਆ ਹੈ। ਹਵਨ ਯੱਗ ਪ੍ਰਾਚੀਨ ਧਾਰਮਿਕ ਸੰਸਕ੍ਰਿਤੀ ਦਾ ਇੱਕ ਅੰਗ ਹਨ ਜੋ ਕਿ ਵਾਤਾਵਰਨ ਦੀ ਸ਼ੁੱਧੀ ਲਈ ਬੇਹਦ ਜਰੂਰੀ ਹੈ ਅਤੇ ਮਾਘੀ ਦੇ ਤਿਉਹਾਰ ਦੀ ਵੀ ਖਾਸ ਮਹੱਤਤਾ ਭਾਰਤੀ ਗ੍ਰੰਥਾਂ ਵਿੱਚ ਦੱਸੀ ਗਈ ਹੈ। ਇਸ ਲਈ ਮੰਚ ਵੱਲੋਂ ਅੱਜ ਮਾਘੀ ਦੇ ਤਿਉਹਾਰ ਤੇ ਹਰ ਸਾਲ ਕੁਦਰਤੀ ਆਪਦਾਵਾਂ ਤੋਂ ਬਚਾ ਅਤੇ ਸਰਬਤ ਦੇ ਭਲੇ ਦੀ ਕਾਮਨਾ ਨੂੰ ਲੈ ਕੇ ਹਵਨ ਯੱਗ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ‌ ਪੂਰੇ ਵਿਧੀ ਵਿਧਾਨ ਨਾਲ ਹਵਨ ਯੱਗ ਕਰਵਾਇਆ ਗਿਆ ਹੈ ਜਿਸ ਵਿੱਚ ਸੈਂਕੜਿਆਂ ਸ਼ਹਿਰ ਨਿਵਾਸੀਆਂ ਨੇ ਹਵਾ ਜੀ ਅੱਗ ਵਿੱਚ ਸ਼ਿਰਕਤ ਕੀਤੀ ਅਤੇ ਯਗ ਵੇਦੀਆਂ ਦੀ ਪਰਿਕਰਮਾ ਕਰਕੇ ਆਪਣਾ ਯੋਗਦਾਨ ਪਾਇਆ । ਇਸ ਮੌਕੇ ਰਿੰਕੂ ਮਹਾਜਨ ਭਰਤ ਗਾਬਾ,ਸੁਭਾਸ਼ ਭੰਡਾਰੀ ਚੇਅਰਮੈਨ ,ਜੁਗਲ ਕਿਸ਼ੋਰ,ਅਨਮੋਲ ਸ਼ਰਮਾ ਮੀਤ ਪ੍ਰਧਾਨ ਸੰਜੀਵ ਪ੍ਰਭਾਕਰ,ਅਮਿਤ ਭੰਡਾਰੀ,ਸੁਰਿੰਦਰ ਮਹਾਜਨ ਕੈਸ਼ੀਅਰ,ਤ੍ਰਿਭੁਵਨ ਗੁਪਤਾ,ਹੀਰੋ ਮਹਾਜਨ, ਪ੍ਰਬੋਧ ਗਰੋਵਰ,ਸੀਮਾ ਗਰੋਵਰ,ਮਮਤਾ,ਮਧੂ ਅਗਰਵਾਲ,ਰਾਮ ਨਾਥ ਸ਼ਰਮਾ,ਅਸ਼ੋਕ ਸ਼ਾਸਤਰੀ,ਵਿਨੈ ਮਹਾਜਨ,ਪੰਡਿਤ ਵਿਜੇ ਸ਼ਰਮਾ ਸੇਵਾ ਮੁਕਤ ਈ ਓ , ਪ੍ਰਦੀਪ ਮਹਾਜਨ,ਵਿਸ਼ਾਲ ਅਗਰਵਾਲ,ਅਭੈ ਗੁਪਤਾ ਅਤੇ ਰੋਹਿਤ ਉੱਪਲ ਆਦਿ ਹਾਜਰ ਸਨ।

Exit mobile version