ਜ਼ਿਮਨੀ ਚੋਣ ਡੇਰਾ ਬਾਬਾ ਨਾਨਕ :ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5699 ਵੋਟਾਂ ਨਾਲ ਰਹੇ ਜੇਤੂ

ਗੁਰਦਾਸੁਪਰ, 23 ਨਵੰਬਰ 2024 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ, ਸ਼੍ਰੀ ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਅੱਜ ਨਤੀਜਿਆਂ ਦੀ ਸਮੁੱਚੀ ਪ੍ਰਕਿਰਿਆਂ ਆਮਨ-ਸ਼ਾਂਤੀ ਨਾਲ ਸਫਲਤਾਪੂਰਵਕ ਨੇਪਰੇ ਚੜੀ ਹੈ। ਉਨ੍ਹਾਂ ਸਮੁੱਚੇ ਪੋਲਿੰਗ ਸਟਾਫ, ਸਿਵਲ ਅਤੇ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮਦੀਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ ਹਨ, ਅਤੇ ਉਨ੍ਹਾਂ ਨੇ 5699 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ । ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ 59104 ਵੋਟਾਂ ਪਈਆਂ।

ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ 53405, ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋ ਨੂੰ 6505, ਸ਼ੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਉਮਦੀਵਾਰ ਲਵਪ੍ਰੀਤ ਸਿੰਘ ਤੂਫਾਨ ਨੂੰ 2358 ਵੋਟਾਂ ਪਈਆਂ ਅਤੇ ਸਤਨਾਮ ਸਿੰਘ ਨੂੰ 197, ਸੰਤ ਸੇਵਕ ਨੂੰ 283, ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ 161, ਨਵਪ੍ਰੀਤ ਸਿੰਘ ਨੂੰ 284, ਪਾਲਾ ਸਿੰਘ ਨੂੰ 124, ਰਣਜੀਤ ਸਿੰਘ ਨੂੰ 462, ਆਯੂਬ ਮਸੀਹ ਨੂੰ 214 (ਸਾਰੇ ਆਜਾਦ ਉਮੀਦਵਾਰ) ਅਤੇ ਨੋਟਾ ਨੂੰ 875 ਵੋਟਾਂ ਪਈਆ।

FacebookTwitterEmailWhatsAppTelegramShare
Exit mobile version