ਆਮ ਆਦਮੀ ਪਾਰਟੀ ਹੋਈ ਮਜਬੂਤ: ਇਸਾਈ ਸਮਾਜ ਦੇ ਤਿੰਨ ਪ੍ਰਮੁੱਖ ਨੇਤਾ ਪਾਰਟੀ ਵਿੱਚ ਸ਼ਾਮਲ

ਗੁਰਦਾਸਪੁਰ, 19 ਨਵੰਬਰ 2024 (ਦੀ ਪੰਜਾਬ ਵਾਇਰ)। ਡੇਰਾ ਬਾਬਾ ਨਾਨਕ ਦੀਆਂ ਹੋਣ ਜਾ ਰਹਿਆ ਜ਼ਿਮਨੀ ਚੋਣਾਂ ਤੋਂ ਪਹਿਲ੍ਹਾਂ ਆਦਮੀ ਪਾਰਟੀ ਨੂੰ ਅੱਜ ਹੋਰ ਮਜਬੂਤ ਹੋਈ, ਜਦੋਂ ਇਸਾਈ ਸਮਾਜ ਦੇ ਤਿੰਨ ਪ੍ਰਮੁੱਖ ਨੇਤਾਵਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਦੀ ਹਾਜਰੀ ਵਿੱਚ ਪਾਰਟੀ ਅੰਦਰ ਸ਼ਾਮਲ ਹੋਣ ਦਾ ਐਲਾਨ ਕੀਤਾ।

ਪਾਰਟੀ ਅੰਦਰ ਸ਼ਾਮਿਲ ਹੋਣ ਵਾਲਿਆ ਅੰਦਰ ਸਰਵ ਜਨ ਸਮਾਜ ਪਾਰਟੀ (ਡੀ) ਦੇ ਫਾਦਰ ਮੁਲਖ ਰਾਜ ਜੋ ਸੁੱਖ ਭੰਡਾਰੀ ਚਰਚ (ਭਿਖਾਰੀਵਾਲ), ਓਸਾਮ ਮਸੀਹ ਤੇਜਾ ਜੋ ਬਿਸ਼ਪ ਰਿਆਜ਼ ਮਸੀਹ (ਵਡਾਲਾ ਬਾਂਗਰ) ਦੇ ਪੁੱਤਰ ਅਤੇ ਤੇਜਾ ਟਾਇਗਰ ਸਿਕਿਊਰਟੀ ਦੇ ਪ੍ਰਮੁੱਖ ਅਤੇ ਮਹਾਰਾਜਾ ਦਾਉਦ ਯੂਥ ਕ੍ਰਿਸ਼ਚਨ ਦਲ ਦੇ ਪ੍ਰਧਾਨ ਸਟੀਫਨ ਬਾਬੂ ਸ਼ਾਮਿਲ ਹਨ।

Exit mobile version