ਸ੍ਰੀ ਅਚਲੇਸ਼ਵਰ ਧਾਮ ਦੀ ਦਸਵੀਂ ਵਾਲੇ ਦਿਨ 11 ਨਵੰਬਰ ਨੂੰ ਸਬ-ਡਿਵੀਜਨ ਬਟਾਲਾ ਵਿਖੇ ਲੋਕਲ ਛੁੱਟੀ ਹੋਵੇਗੀ

ਗੁਰਦਾਸਪੁਰ, 08 ਨਵੰਬਰ 2024 (ਦੀ ਪੰਜਾਬ ਵਾਇਰ)। ਸ਼੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ੍ਰੀ ਅਚਲੇਸ਼ਵਰ ਧਾਮ ਵਿਖੇ ਸੰਗਤਾਂ ਦੀ ਸਰਧਾ ਭਾਵਨ ਨੂੰ ਵੇਖਦੇ ਹੋਏ ਸ੍ਰੀ ਅਚਲੇਸ਼ਵਰ ਧਾਮ ਬਟਾਲਾ ਦੀ ਦਸਵੀਂ ਤੇ ਮਿਤੀ 11 ਨਵੰਬਰ 2024 ਨੂੰ ਸਬ-ਡਵੀਜਨ ਬਟਾਲਾ ਵਿਚ ਲੋਕਲ ਛੁੱਟੀ ਘੋਸਿਤ ਕੀਤੀ ਗਈ ਹੈ।

 ਇਸ ਦਿਨ ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰਾਂ ਹੀ ਹੋਣਗੀਆਂ।

Exit mobile version