ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ- 13 ਨਵੰਬਰ ਨੂੰ ਨਹੀਂ ਹੁਣ ਇਸ ਤਰੀਕ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ, 4 ਨਵੰਬਰ, 2024 (ਦੀ ਪੰਜਾਬ ਵਾਇਰ)। ਪੰਜਾਬ ਦੇ 4 ਹਲਕਿਆਂ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਹੁਣ 13 ਨਵੰਬਰ ਦੀ ਜਗ੍ਹਾ 20 ਨਵੰਬਰ ਨੂੰ ਹੋਣਗੀਆਂ। ਪੰਜਾਬ ਅੰਦਰ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ।

ਚੋਣ ਕਮਿਸ਼ਨ ਨੇ ਅੱਜ ਇਹ ਐਲਾਨ ਕੀਤਾ ਕਿ ਪੰਜਾਬ ਦੀਆਂ ਚਾਰ ਸੀਟਾਂ, ਉੱਤਰ ਪ੍ਰਦੇਸ਼ ਦੀਆਂ 9 ਅਤੇ ਕੇਰਲ ਦੀ ਇੱਕ ਸੀਟ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਹੁਣ 13 ਨਵੰਬਰ ਦੀ ਜਗ੍ਹਾ 20 ਨਵੰਬਰ ਨੂੰ ਪੈਣਗੀਆਂ।

ਵੋਟਾਂ ਦੀ ਗਿਣਤੀ ਅਤੇ ਨਤੀਜੇ ਪਹਿਲੇ ਪ੍ਰੋਗਰਾਮ ਅਨੁਸਾਰ ਹੀ 23 ਨਵੰਬਰ ਨੂੰ ਆਉਣਗੇ।

ਚੋਣ ਕਮਿਸ਼ਨ ਨੇ ਇਹ ਕਿਹਾ ਹੈ ਕਿ ਇਹ ਫ਼ੈਸਲਾ ਜ਼ਿਮਨੀ ਚੋਣਾਂ ਵਾਲੇ ਉਕਤ ਰਾਜਾਂ ਦੀਆਂ ਪਾਰਟੀਆਂ ਵੱਲੋਂ ਇਸ ਸੰਬੰਧੀ ਚੋਣ ਕਮਿਸਨ ਕੋਲ ਬੇਨਤੀਆਂ ਕੀਤੀਆਂ ਗਈਆਂ ਸਨ।

ਜ਼ਿਕਰਯੋਗ ਹੈ ਕਿ ਰਾਜਾਂ ਦੀਆਂ ਪਾਰਟੀਆਂ ਨੇ ਆਪੋ ਆਪਣੇ ਰਾਜਾਂ ਵਿੱਚ ਕੁਝ ਤਿਉਹਾਰ ਅਤੇ ਹੋਰ ਸਮਾਗਮ ਹੋਣ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਤਕ ਪਹੁੰਚ ਕੀਤੀ ਸੀ। ਸਾਰੇ ਹੀ ਰਾਜਾਂ ਵਿੱਚ ਦੀਵਾਲੀ ਅਤੇ ਇਸ ਦੇ ਨਾਲ ਆਉਂਦੇ ਤਿਉਹਾਰਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਵੀ ਹਵਾਲਾ ਦਿੱਤਾ ਗਿਆ ਹੈ।

FacebookTwitterEmailWhatsAppTelegramShare
Exit mobile version