ਵਿਧਾਇਕ ਸ਼ੈਰੀ ਕਲਸੀ ਨੇ ਲੇਬਰ ਸ਼ੈਂਡ ਵਿਖੇ ਪਹੁੰਚ ਕੇ ਮਜ਼ਦੂਰ ਭਰਾਵਾਂ ਨੂੰ ਮਠਿਆਈ ਵੰਡ ਕੇ ਦੀਵਾਲੀ ਮਨਾਈ

ਬਟਾਲਾ, 31 ਅਕਤੂਬਰ 2024 (ਦੀ ਪੰਜਾਬ ਵਾਇਰ )। ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅੱਜ ਦੀਵਾਲੀ ਮੌਕੇ ਸਵੇਰੇ ਸੁਵੱਖਤੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਖੇ ਪਹੁੰਚੇ ਅਤੇ ਲੇਬਰ ਸ਼ੈਂਡ ਵਿੱਚ ਮਜ਼ਦੂਰ ਭਰਾਵਾਂ ਨੂੰ ਮਠਿਆਈ ਵੰਡ ਕੇ ਦੀਵਾਲੀ ਮਨਾਈ ਤੇ ਸਮੁੱਚੀ ਲੋਕਾਈ ਦੀ ਭਲਾਈ ਦੀ ਅਰਦਾਸ ਕੀਤੀ।

ਵਿਧਾਇਕ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਜ਼ਦੂਰ ਭਰਾਵਾਂ ਨਾਲ ਦੀਵਾਲੀ ਵਾਲੇ ਦਿਨ ਦੀ ਸ਼ੁਰੂਆਤ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਮਜਦੂਰ ਭਰਾਵਾਂ ਨਾਲ ਮਿਲ ਕੇ ਦੀਵਾਲੀ ਮਨਾਈ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਅਕਸਰ ਲੈਬਰ ਸ਼ੈੱਡ ਵਿਖੇ ਮਜ਼ਦੂਰ ਭਰਾਵਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣਕੇ ਹੱਲ ਕਰਦੇੇ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ।

FacebookTwitterEmailWhatsAppTelegramShare
Exit mobile version