ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਰੈਲੀਆਂ ਲਈ ਥਾਵਾਂ ਨਿਰਧਾਰਤ ਕੀਤੀਆਂਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਤਹਿਤ ਥਾਵਾਂ ਦੀ ਲਈ ਜਾ ਸਕਦੀ ਹੈ ਮਨਜ਼ੂਰੀ

ਗੁਰਦਾਸਪੁਰ, 23 ਅਕਤੂਬਰ 2024 (ਦੀ ਪੰਜਾਬ ਵਾਇਰ)। ਸ਼੍ਰੀ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 10- ਡੇਰਾ ਬਾਬਾ ਨਾਨਕ  ਦੀ ਉਪ ਚੋਣ -2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਡੇਰਾ ਬਾਬਾ ਨਾਨਕ ਅਤੇ ਕਲਾਨੌਰ ਤਹਿਸੀਲਾਂ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਲਈ ਰਾਜਨੀਤਿਕ ਰੈਲੀਆਂ ਕਰਨ ਲਈ ਥਾਂ ਨਿਰਧਾਰਿਤ ਕੀਤੇ ਗਏ ਹਨ।

ਨਿਰਧਾਰਿਤ ਕੀਤੇ ਗਏ ਥਾਵਾਂ ਦਾ ਵੇਰਵਾ ਜਾਰੀ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਤਹਿਸੀਲ ਡੇਰਾ ਬਾਬਾ ਨਾਨਕ ਵਿੱਚ ਰਾਜਨੀਤਿਕ ਰੈਲੀਆਂ ਲਈ ਦੁਸਹਿਰਾ ਗਰਾਊਂਡ, ਡੇਰਾ ਬਾਬਾ ਨਾਨਕ, ਜਿਸ ਦੀ ਕਪੈਸਟੀ 800 ਹੈ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ),  ਡੇਰਾ ਬਾਬਾ ਨਾਨਕ, ਜਿਸ ਦੀ ਕਪੈਸਟੀ 2000 ਹੈ, ਵਿਖੇ ਨਿਰਧਾਰਿਤ ਕੀਤੀਆਂ ਗਈਆਂ ਹਨ।

ਤਹਿਸੀਲ ਕਲਾਨੌਰ ਵਿੱਚ ਰਾਜਨੀਤਿਕ ਰੈਲੀਆਂ ਲਈ ਪ੍ਰਜਾਪਤੀ ਭਵਨ ਕਲਾਨੌਰ,ਜਿਸ ਦੀ ਕਪੈਸਟੀ 500, ਬਾਬਾ ਕਾਰ ਸਟੇਡੀਅਮ ਕਲਾਨੌਰ, ਜਿਸ ਦੀ ਕਪੈਸਟੀ 2000 ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ, ਜਿਸ ਦੀ ਕਪੈਸਟੀ 3000 ਹੈ, ਵਿਖੇ ਨਿਰਧਾਰਿਤ ਕੀਤੀਆਂ ਗਈਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ (ਜ) ਨੇ ਕਿਹਾ ਕਿ ਉਪਰੋਕਤ ਨਿਰਧਾਰਿਤ ਕੀਤੀ ਗਈਆਂ ਥਾਵਾਂ ਲਈ ’ਪਹਿਲਾਂ ਆਓ, ਪਹਿਲਾਂ ਪਾਓ’ ਦੀ ਨੀਤੀ ਅਨੁਸਾਰ ਚੋਣ ਰੈਲੀਆਂ ਲਈ ਮਨਜ਼ੂਰੀ ਲਈ ਜਾ ਸਕਦੀ ਹੈ।

FacebookTwitterEmailWhatsAppTelegramShare
Exit mobile version