‘ਮੁਫ਼ਤ ਦੀ ਰੇਵੜੀ ਅਮਰੀਕਾ ਪਹੁੰਚੀ’: ਡੋਨਾਲਡ ਟਰੰਪ ਦੇ ਸੱਤਾ ਵਿਚ ਆਉਣ ‘ਤੇ ਬਿਜਲੀ ਦਰਾਂ ‘ਅੱਧੀਆਂ’ ਕਰਨ ਦੇ ਵਾਅਦੇ ਤੇ ਕੇਜਰੀਵਾਲ ਹੋਏ ਬਾਗੋਬਾਗ

ਨਵੀਂ ਦਿੱਲੀ, 11 ਅਕਤੂਬਰ 2024 (ਦੀ ਪੰਜਾਬ ਵਾਇਰ)। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਦੇ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ‘ਚ 12 ਮਹੀਨਿਆਂ ਦੇ ਅੰਦਰ ਅੱਧੇ ‘ਚ ਕਟੌਤੀ ਕਰਨ ਦੇ ਤਾਜ਼ਾ ਅਤੇ ਵੱਡੇ ਐਲਾਨ ਤੇ ਬਾਗੋਬਾਗ ਹੁੰਦੇ ਹੋਏ ਪ੍ਰਤਿਕਿਰਿਆ ਦਿੱਤੀ ਹੈ।

ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਬਿਜਲੀ ਦੀਆਂ ਦਰਾਂ ਨੂੰ ਅੱਧਾ ਕਰ ਦੇਣਗੇ। ਮੁਫ਼ਤ ਕੀ ਰੇਵੜੀ ਅਮਰੀਕਾ ਪਹੁੰਚੀ।”

ਉਧਰ ਆਪ ਦੇ ਹੀ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਟਰੰਪ ਦੀ ਬਿਜਲੀ ਦੇ ਬਿੱਲਾਂ ‘ਤੇ 50% ਦੀ ਛੂਟ ਇਹ ਦਰਸਾਉਂਦੀ ਹੈ ਕਿ ਕਿਵੇਂ ਅਰਵਿੰਦਕੇਜਰੀਵਾਲ ਨੇ ਗਲੋਬਲ ਪੱਧਰ ‘ਤੇ ਸ਼ਾਸਨ ਲਈ ਬੈਂਚਮਾਰਕ ਸੈੱਟ ਕੀਤਾ ਹੈ! ਉਸਦਾ ਗਵਰਨੈਂਸ ਮਾਡਲ – ਕਿਫਾਇਤੀ ਬਿਜਲੀ, ਮੁਫਤ ਪਾਣੀ, ਮਿਆਰੀ ਸਿਹਤ ਸੰਭਾਲ ਅਤੇ ਮੁਫਤ ਵਿਸ਼ਵ ਪੱਧਰੀ ਸਿੱਖਿਆ – ਸਹੀ ਕੀਤੇ ਕਲਿਆਣਵਾਦ ਦੀ ਇੱਕ ਚਮਕਦਾਰ ਉਦਾਹਰਣ ਹੈ। ਦੁਨੀਆਂ ਨੋਟਿਸ ਲੈਂਦੀ ਹੈ। 🌍 #KejriwalModel

FacebookTwitterEmailWhatsAppTelegramShare
Exit mobile version