ਜਿਲ੍ਹਾ ਚੋਣ ਅਬਜਰਬਰ ਸੈਨੂੰ ਦੂੱਗਲ ਪਹੁੰਚੇ ਪਠਾਨਕੋਟ ਪੰਚਾਇਤੀ ਚੋਣਾਂ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਦਿਸਾ ਨਿਰਦੇਸ਼
ਪਠਾਨਕੋਟ, 5 ਅਕਤੂਬਰ 2024 (ਦੀ ਪੰਜਾਬ ਵਾਇਰ)। ਪੂਰੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਚਲ ਰਹੀਆਂ ਹਨ ਜਿਸ ਅਧੀਨ 4 ਅਕਤੂਬਰ ਤੱਕ ਨਾਮਜਦਗੀਆਂ ਭਰਨ ਦਾ ਅੰਤਿਮ ਦਿਨ ਸੀ ਅਤੇ ਇਸ ਤੋਂ ਬਾਅਦ ਨਾਮਜਦਗੀਆ ਦੀ ਪੜਤਾਲ ਕੀਤੀ ਜਾਣੀ ਹੈ ਅੱਜ ਜਿਲ੍ਹਾ ਚੋਣ ਅਬਜਰਬਰ ਸ੍ਰੀਮਤੀ ਸੈਨੂੰ ਦੂੱਗਲ (ਆਈ.ਏ.ਐਸ.) ਪਠਾਨਕੋਟ ਵਿਖੇ ਨਾਮਜਦਗੀਆਂ ਦੀ ਚਲ ਰਹੀ ਪੜਤਾਲ ਦੋਰਾਨ ਵੱਖ ਵੱਖ ਸਥਾਨਾਂ ਤੇ ਅਚਨਚੇਤ ਪਹੁੰਚੇ ਅਤੇ ਚਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਜਿਲ੍ਹਾ ਚੋਣ ਅਬਜਰਬਰ ਸ੍ਰੀਮਤੀ ਸੈਨੂੰ ਦੂੱਗਲ (ਆਈ.ਏ.ਐਸ.) ਵੱਲੋਂ ਜਿਲ੍ਹਾ ਪਠਾਨਕੋਟ ਦੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ –ਕਮ-ਜਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਅਤੇ ਸ. ਦਲਜਿੰੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ ਨਾਲ ਮਿਲੇ ਅਤੇ ਇੱਕ ਵਿਸੇਸ ਮੀਟਿੰਗ ਕੀਤੀ। ਇਸ ਮੋਕੇ ਤੇ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਪੰਚਾਇਤੀ ਚੋਣਾਂ ਦੋਰਾਨ ਕੀਤੇ ਪ੍ਰਬੰਧਾਂ ਦਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਦਿਸਾ ਨਿਰਦੇਸ ਵੀ ਦਿੱਤੇ।
ਇਸ ਮੋਕੇ ਤੇ ਸ. ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ- ਵਧੀਕ ਜਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਚੋਣ ਆਯੋਗ ਵੱਲੋਂ ਦਿੱਤੇ ਗਏ ਸਡਿਊਲ ਦੇ ਅਨੁਸਾਰ ਪੰਚਾਇਤੀ ਚੋਣਾਂ ਦਾ ਕਾਰਜ ਚਲ ਰਿਹਾ ਹੈ । ਉਨ੍ਹਾਂ ਦੱਸਿਆ ਕਿ 4 ਅਕਤੂਬਰ ਤੱਕ ਨਾਮਜਦਗੀਆਂ ਭਰਨ ਦਾ ਅੰਤਿਮ ਦਿਨ ਸੀ । ਜਿਸ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਪੰਚਾਇਤੀ ਚੋਣਾਂ ਦੇ ਲਈ 1877 ਸਰਪੰਚ ਦੇ ਲਈ ਅਤੇ 4261 ਪੰਚਾਇਤ ਮੈਂਬਰ ਦੇ ਲਈ ਨਾਮੀਨੇਸਨ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਨਾਮਜਦਗੀਆਂ ਦੀ ਪੜਤਾਲ ਚਲ ਰਹੀ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਦੀ ਨਿਗਰਾਨੀ ਵਿੱਚ ਅਤੇ ਉਨ੍ਹਾਂ ਦੇ ਦਿਸਾ ਨਿਰਦੇਸਾਂ ਅਨੁਸਾਰ 43 ਆਰ . ਓ. Ñਲਗਾਏ ਗਏ ਹਨ ਅਤੇ ਹਰੇਕ ਆਰ.ਓ. ਦਾ ਸਥਾਨ ਨਿਰਧਾਰਤ ਕੀਤੇ ਗਏ ਸਨ ਜਿੱਥੇ ਹਰੇਕ ਉਮੀਦਵਾਰ ਵੱਲੋਂ ਚਾਹੇ ਉਹ ਸਰਪੰਚ ਜਾਂ ਪੰਚਾਇਤ ਮੈਂਬਰ ਦੇ ਲਈ ਨਾਮੀਨੇਸਨ ਭਰਦਾ ਹੈ ਅਰਜੀਆਂ ਲਈਆਂ ਗਈਆਂ ਹਨ ਅਤੇ ਨਾਮਜਦਗੀਆਂ ਦੀ ਪੜਤਾਲ ਤੋਂ ਬਾਅਦ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੂੰ ਚੋਣ ਚਿਨ੍ਹ ਅਲਾਟ ਕੀਤੇ ਜਾਣਗੇ।