ਗਲਤ ਟਰੈਂਡ: ਪੰਜਾਬ ’ਚ ਸਰਪੰਚੀ ਨੂੰ ਲੈ ਕੇ ਲੱਗ ਰਹੀ ਹੈ ਬੋਲੀ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਰਾਲ ਕਲਾਂ ਅੰਦਰ ਲੱਗੀ ਸਰਪੰਚੀ ਲਈ 2 ਕਰੋੜ ਦੀ ਬੋਲੀ

ਚੰਡੀਗੜ੍ਹ, 30 ਸਤੰਬਰ 2024 (ਦੀ ਪੰਜਾਬ ਵਾਇਰ)। ਸੂਬੇ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ। ਸਰਪੰਚੀ ਦੀ ਚੋਣ ਨੂੰ ਲੈ ਕੇ ਲੋਕਤੰਤਰ ਦੀ ਮਰਿਆਦਾ ਦੇ ਖ਼ਿਲਾਫ਼ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਅੰਦਰ ਪੈਸੇ ਵਾਲਿਆਂ ਦੀ ਜੈ ਜੈ ਕਾਰ ਹੁੰਦੀ ਦਿਖਾਈ ਦੇ ਰਹੀ ਹੈ। ਸ਼ੋਸ਼ਲ ਮੀਡੀਆ ਤੇ ਆਮ ਲੋਕਾਂ ਦੀ ਰਾਏ ਹੈ ਕਿ ਇਸ ਤਰ੍ਹਾਂ ਬੋਲੀ ਦੇ ਕੇ ਸਰਪੰਚੀ ਦੀ ਖਰੀਦੋ ਫਰੋਕਤ ਕਰਨੀ ਗਲਤ ਹੈ।

ਅਜਿਹਾ ਹੀ ਇੱਕ ਮਾਮਲਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾਂ ਤੋਂ ਆਇਆ ਹੈ। ਇਹ ਵਿਸ਼ਾ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਪਿੰਡ ਦੇ ਸਰਪੰਚ ਲਈ ਕਰੋੜਾ ਦੀ ਬੋਲੀ ਲੱਗ ਗਈ ਹੈ। ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾ ਕੇ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ। ਪਿੰ

ਡ ਹਰਦੋਰਵਾਲ ਦੇ ਪੰਚਾਇਤ ਘਰ ਵਿੱਚ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਹੀ ਪਿੰਡ ਦਾ ਸਰਪੰਚ ਹੋਵੇਗਾ। ਬੋਲੀ ਦੇਣ ਵਾਲਿਆਂ ਵਿਚ ਆਤਮਾ ਸਿੰਘ ਪੁੱਤਰ ਵੱਸਣ ਸਿੰਘ ,ਜਸਵਿੰਦਰ ਸਿੰਘ ਬੇਦੀ ਪੁੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ। ਅਖੀਰ ਤਿੰਨਾਂ ਦਾਵੇਦਾਰਾਂ ’ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦ ਕਿ ਇੱਕ ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ। ਜਿਸ ਤੋਂ ਬਾਅਦ ਕੱਲ੍ਹ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ।

ਅੱਜ ਇਹ ਦੇਖਣਾ ਹੋਵੇਗਾ ਕਿ ਕੋਈ ਦੋ ਕਰੋੜ ਰੁਪਏ ਤੋਂ ਬੋਲੀ ਵਧਾਉਂਦਾ ਹੈ ਜਾਂ ਨਹੀਂ। ਹਾਲਾਂਕਿ, ਬੀਤੇ ਦਿਨ ਆਖਰੀ ਬੋਲੀ 2 ਕਰੋੜ ਉੱਤੇ ਖ਼ਤਮ ਹੋਈ, ਪਰ ਅੱਜ ਬੋਲੀ ਹੋਰ ਉਪਰ ਵੀ ਜਾ ਸਕਦੀ ਹੈ। ਅੱਜ ਜਿੰਨੇ ਉੱਤੇ ਬੋਲੀ ਮੁਕੇਗੀ, ਉਸ ਉੱਤੇ ਪੱਕੀ ਮੋਹਰ ਲੱਗ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਤ ਆਉਂਦੇ ਪਿੰਡ ਕੋਟਲੀ ਦੇ ਕੋਠੇ ਚੀਦਿਆਂਵਾਲੀਆਂ ‘ਚ ਵੀ ਸਰਪੰਚੀ ਲਈ 35 ਲੱਖ ਤੋਂ ਵੱਧ ਦੀ ਬੋਲੀ ਲਾਈ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਸਨ। 

FacebookTwitterEmailWhatsAppTelegramShare
Exit mobile version