ਆਤਿਸ਼ੀ ਨੇ ਸੰਭਾਲਿਆ ਦਿੱਲੀ ਦੀ CM ਦਾ ਅਹੁਦਾ, ਕੇਜਰੀਵਾਲ ਲਈ ਕੁਰਸੀ ਛੱਡੀ ਖਾਲੀ, ਦੱਸਿਆ ਮਨ ਦਾ ਦਰਦ, ਕਿਹਾ ਕੇਜਰੀਵਾਲ ਦਾ ਇੰਤਜ਼ਾਰ

ਨਵੀਂ ਦਿੱਲੀ, 23 ਸਤੰਬਰ 2024 (ਦੀ ਪੰਜਾਬ ਵਾਇਰ)। ਦਿੱਲੀ ਦੀ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ (23 ਸਤੰਬਰ) ਨੂੰ ਅਹੁਦਾ ਸੰਭਾਲ ਲਿਆ ਹੈ। ਉਹ ਅੱਜ ਕਰੀਬ 12 ਵਜੇ ਮੁੱਖ ਮੰਤਰੀ ਦਫ਼ਤਰ ਗਈ ਅਤੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਦੌਰਾਨ ਆਤਿਸ਼ੀ ਨੇ ਸੀਐਮ ਦਫ਼ਤਰ ਵਿੱਚ ਇੱਕ ਵੱਡੀ ਕੁਰਸੀ ਖਾਲੀ ਛੱਡ ਦਿੱਤੀ ਅਤੇ ਖੁਦ ਦੂਜੀ ਕੁਰਸੀ ਉੱਤੇ ਬੈਠ ਗਈ।

ਆਤਿਸ਼ੀ ਨੇ ਕਿਹਾ- ਉਨ੍ਹਾਂ ਨੇ ਇਹ ਖਾਲੀ ਕੁਰਸੀ ਅਰਵਿੰਦ ਕੇਜਰੀਵਾਲ ਲਈ ਛੱਡ ਦਿੱਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਦਿੱਲੀ ਦੀ ਜਨਤਾ ਕੇਜਰੀਵਾਲ ਨੂੰ ਇਸ ਕੁਰਸੀ ‘ਤੇ ਦੁਬਾਰਾ ਬਿਠਾਉਣਗੇ। ਉਦੋਂ ਤੱਕ ਇਹ ਕੁਰਸੀ ਇਸੇ ਕਮਰੇ ਵਿੱਚ ਰਹੇਗੀ ਅਤੇ ਕੇਜਰੀਵਾਲ ਜੀ ਦਾ ਇੰਤਜ਼ਾਰ ਕਰਣਗੇ।

ਦੱਸਣਯੋਗ ਹੈ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ 13 ਸਤੰਬਰ ਨੂੰ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 21 ਸਤੰਬਰ ਨੂੰ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੀ।

ਇਸ ਮੌਕੇ ਤੇ ਮੁੱਖ ਮੰਤਰੀ ਆਤਿਸ਼ੀ ਵੱਲੋਂ ਐਕਸ ਤੇ ਲਿਖਿਆ ਗਿਆ ਕਿ ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਹੈ। ਅੱਜ ਮੇਰੇ ਮਨ ਵਿਚ ਉਹੀ ਦਰਦ ਹੈ ਜੋ ਭਰਤ ਦੇ ਮਨ ਵਿਚ ਸੀ ਜਦੋਂ ਉਸ ਦੇ ਵੱਡੇ ਭਰਾ ਭਗਵਾਨ ਸ਼੍ਰੀ ਰਾਮ ਨੂੰ 14 ਸਾਲ ਲਈ ਬਨਵਾਸ ‘ਤੇ ਚਲੇ ਗਏ ਸਨ ਅਤੇ ਭਰਤ ਜੀ ਨੂੰ ਅਯੁੱਧਿਆ ਦਾ ਰਾਜ ਸੰਭਾਲਣਾ ਪਿਆ ਸੀ। ਜਿਸ ਤਰ੍ਹਾਂ ਭਾਰਤ ਨੇ 14 ਸਾਲ ਭਗਵਾਨ ਸ਼੍ਰੀ ਰਾਮ ਦੇ ਸਿੰਘਾਸਣ ਦੀ ਰਾਖੀ ਕਰਕੇ ਅਯੁੱਧਿਆ ‘ਤੇ ਰਾਜ ਕੀਤਾ, ਉਸੇ ਤਰ੍ਹਾਂ ਮੈਂ 4 ਮਹੀਨੇ ਦਿੱਲੀ ਦੀ ਸਰਕਾਰ ਚਲਾਵਾਂਗੀ.

FacebookTwitterEmailWhatsAppTelegramShare
Exit mobile version