ਕਲਾਨੌਰ ਤੋਂ ਬਟਾਲਾ ਰੋਡ ਪਿੰਡ ਖੁਸ਼ੀਪੁਰ ਤੇ ਭਿਆਨਕ ਦੁਰਘਟਨਾ ਕਾਰਨ ਇੱਕ ਵਿਅਕਤੀ ਦੀ ਮੌਤ

ਪਰਿਵਾਰਕ ਮੈਂਬਰਾਂ ਵੱਲੋਂ ਲਾਸ ਨੂੰ ਰੋਡ ਤੇ ਰੱਖ ਕੇ ਕੀਤਾ ਚੱਕਾ ਜਾਮ

ਕਲਾਨੌਰ (ਗੁਰਦਾਸਪੁਰ), 17 ਸਤੰਬਰ 2024 ( ਰਾਜਨ ਸ਼ਰਮਾ)। ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਨਜਦੀਕ ਅੱਡਾ ਖੁਸ਼ੀਪੁਰ ਵਿਖੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਵੱਲੋਂ ਲਾਸ ਨੂੰ ਰੋਡ ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਉਨਾਂ ਦੇ ਵੱਡੇ ਭਰਾ ਸਰਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਤਰਲੋਕ ਸਿੰਘ ਪਿਤਾ ਸਰਦਾਰ ਸ਼ਿੰਗਾਰਾ ਸਿੰਘ ਕਲਾਨੌਰ ਤੋਂ ਆਪਣੀ ਦਵਾਈ ਲੈ ਕੇ ਆਪਣੇ ਘਰਵਾਲੀ ਦੀ ਦਵਾਈ ਲੈਣ ਜਾ ਰਿਹਾ ਸੀ। ਜਦੋਂ ਪਿੰਡ ਖੁਸ਼ੀਪੁਰ ਦੇ ਲਾਗੇ ਪਹੁੰਚਿਆ ਤਾਂ ਕਲਾਨੌਰ ਤੋਂ ਬਟਾਲੇ ਵੱਲ ਨੂੰ ਇੱਕ ਹਾਈਡਰੇ ਦੀ ਚਪੇਟ ਵਿੱਚ ਆਉਣ ਕਰਕੇ ਉਹਨਾਂ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲਿਆਂ ਵੱਲੋਂ ਕਲਾਨੌਰ ਤੋਂ ਬਟਾਲਾ ਰੋਡ ਲਾਸ ਰੱਖ ਕੇ ਜਾਮ ਕਰਕੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ

ਇਸ ਮੌਕੇ ਜਦੋਂ ਐਸਐਚ ਓ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਹਾਈਡਰੇ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਹਾਈਡਰੇ ਦਾ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਪੁਲਿਸ ਵੱਲੋਂ ਬਿਆਨ ਦਰਜ ਕਰਕੇ ਕਨੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version