ਚੇਅਰਮੈਨ ਰਮਨ ਬਹਿਲ ਵਲੋਂ ਸਵੱਛਤਾ ਹੀ ਸੇਵਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਲੋਕਾਂ ਅਤੇ ਸਮਾਜ ਸੇਵਾ ਸੰਸਥਾਵਾਂ ਦੇ ਸਹਿਯੋਗ ਨਾਲ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਕੀਤਾ ਜਾਵੇ ਕਾਮਯਾਬ- ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 17 ਸਤੰਬਰ 2024 (ਦੀ ਪੰਜਾਬ ਵਾਇਰ)। ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਸਵੱਛਤਾ ਹੀ ਸੇਵਾ-2024 ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ(ਪੇਡੂ ਵਿਕਾਸ), ਐਕਸੀਅਨ ਵਿਜੈ ਕੁਮਾਰ, ਐਸ.ਡੀ.ਓ. ਕੰਵਰਜੀਤ ਰੱਤੜਾ ਅਤੇ ਕਰਮਚਾਰੀ ਆਦਿ ਮੌਜੂਦ ਸਨ।

 ਜਾਗਰੂਕਤਾ ਵੈਨ ਨੂੰ ਰਵਾਨਾ ਕਰਨ ਤੋਂ ਪਹਿਲਾ ਚੇਅਰਮੈਨ ਰਮਨ ਬਹਿਲ ਨੇ ਪੰਚਾਇਤ ਭਵਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਗੁਰਦਾਸਪੁਰ ਵੱਲ਼ੋਂ ਕਾਰਵਾਏ ਗਏ ਸਮਾਗਮ  ਵਿੱਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛਤਾ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਵੈਨ ਵਲੋਂ ਜਿਲੇ ਭਰ ਵਿੱਚ ਸਵੱਛਤਾ ਦਾ ਪ੍ਰਚਾਰ ਕੀਤਾ ਜਾਵੇਗਾ।

 ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ਼ੋਂ ਸੂਬੇ ਭਰ ਅੰਦਰ ਸਵੱਛਤਾਂ ਮੁਹਿੰਮ ਤਹਿਤ ਸਲਾਘਾਯੋਗ ਕਾਰਜ ਕੀਤੇ ਗਏ ਹਨ ਅਤੇ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਉਣ ਦੀ ਵਿਸ਼ੇਸ ਮੁਹਿੰਮ ਵਿੱਢੀ ਗਈ ਸੀ। ਇਸ  ਮੌਕੇ ਉਨ੍ਹਾਂ ਅਧਿਕਾਰੀਆਂ ਨੂੰਕਿਹਾ ਕਿ ਇਸ ਮਿਸ਼ਨ  ਨੂੰ ਵੱਧ- ਤੋ ਵੱਧ ਕਾਮਯਾਬ ਕਰਨ ਲਈ  ਲੋਕਾਂ  ਅਤੇ ਖਾਸ ਕਰਕੇ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਇਆ ਜਾਵੇ। ਉਨ੍ਹਾਂ ਅੱਗੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਵੱਲ ਵੀ ਵਿਸ਼ੇਸ ਤਵੱਜੋਂ ਦਿੱਤੀ ਜਾਵੇ।

 ਇਸ ਮੌਕੇ ਉਨ੍ਹਾਂ ਸਫਾਈ ਸੇਵਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਫਾਈ ਸੇਵਕ ਸੀਵਰੇਜ਼ ਅਤੇ ਹੋਰ ਸਫਾਈ ਦੇ ਵੱਖ –ਵੱਖ ਕੰਮ ਪੂਰੀ ਮੇਹਨਤ ਅਤੇ ਲਗਨ ਨਾਲ ਕਰਦੇ ਹਨ, ਜੋ ਵਧਾਈ ਦੇ ਪਾਤਰ ਹਨ। ਉਨ੍ਹਾਂ ਅੱਗੇ ਕਿਹਾ ਕਿ ਸਫਾਈ ਸਾਡਾ ਜੀਵਨ ਦਾ ਅਨਿੱਖੜਵਾਂ ਹਿੱਸਾ ਹੋਣਾ ਚਾਹੀਦਾ ਹੈ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।

 ਇਸ ਮੌਕੇ ਚੇਅਰਮੈਨ ਰਮਨ ਬਹਿਲ ਵਲੋਂ ਸਹੁੰ ਵੀ ਚੁਕਾਈ ਗਈ। ‘ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਉਸ ਵਿੱਚ ਸਿਰਫ਼ ਰਾਜਨੀਤਿਕ ਆਜ਼ਾਦੀ ਹੀ ਨਹੀਂ। ਬਲਕਿ ਇੱਕ ਸਾਫ਼ ਸੁਥਰੇ ਅਤੇ ਵਿਕਸਿਤ ਦੇਸ਼ ਦੀ ਕਲਪਨਾ ਸੀ। ਮਹਾਤਮਾ ਗਾਂਧੀ ਨੇ ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜ ਕੇ ਭਾਰਤ ਮਾਤਾ ਨੂੰ ਆਜ਼ਾਦ ਕਰਵਾਇਆ। ਹੁਣ ਸਾਡਾ ਫ਼ਰਜ਼ ਹੈ ਕਿ ਗੰਦਗੀ ਨੂੰ ਦੂਰ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ। ਮੈਂ ਸਹੁੰ ਲੈਂਦਾ ਹਾਂ ਕਿ ਮੈਂ ਖੁਦ ਸਫ਼ਾਈ ਪ੍ਰਤੀ ਵਚਨਬੱਧ ਰਹਾਂਗਾ ਅਤੇ ਇਸ ਲਈ ਸਮਾਂ ਦਿਆਂਗਾ । ਮੈ ਹਰ ਸਾਲ 100 ਘੰਟੇ, ਜਿਵੇਂ ਕਿ ਹਫ਼ਤੇ ਦੇ 2 ਘੰਟੇ ਸਫਾਈ ਲਈ ਸਵੈ ਇੱਛਾ ਨਾਲ ਕੰਮ ਕਰਾਂਗਾ । ਮੈ ਨਾ ਆਪ ਗੰਦ ਪਾਵਾਂਗਾ ਅਤੇ ਨਾ ਹੀ ਕਿਸੇ ਹੋਰ ਨੂੰ ਪਾਉਣ ਦਵਾਂਗਾ। ਸਭ ਤੋਂ ਪਹਿਲਾਂ ਮੈਂ ਸਫ਼ਾਈ ਦੀ ਇਹ ਮੁਹਿੰਮ ਆਪਣੇ ਆਪ ਤੋਂ ਆਪਣੇ ਪਰਿਵਾਰ, ਆਪਣੇ ਇਲਾਕੇ, ਆਪਣੇ ਪਿੰਡ ਅਤੇ ਆਪਣੇ ਕੰਮ ਦੇ ਸਥਾਨ ਤੋਂ ਸ਼ੁਰੂ ਕਰਾਂਗਾ। ਮੈਂ ਇਹ ਮੰਨਦਾ ਹਾਂ ਕਿ ਦੁਨੀਆਂ ਦੇ ਜਿਹੜੇ ਦੇਸ਼ ਸਾਫ-ਸੁਥਰੇ ਹਨ, ਉਹ ਸਿਰਫ਼ ਇਸ ਲਈ ਹਨ ਕਿਉਂਕਿ ਉਨ੍ਹਾਂ ਦੇ ਨਾਗਰਿਕ ਨਾ ਗੰਦ ਪਾਉਂਦੇ ਹਨ ਅਤੇ ਨਾ ਪਾਉਣ ਦਿੰਦੇ ਹਨ। ਮੈਂ ਪਿੰਡ-ਪਿੰਡ ਅਤੇ ਗਲੀ-ਗਲੀ ਸਵੱਛ ਭਾਰਤ ਮਿਸ਼ਨ ਦਾ ਸੁਨੇਹਾ ਦਵਾਂਗਾ। ਮੈਂ ਅੱਜ ਜੋ ਸਹੁੰ ਲੈ ਰਿਹਾ ਹਾਂ, ਮੈਂ 100 ਹੋਰ ਲੋਕਾਂ ਨੂੰ ਵੀ ਇਹ ਸਹੁੰ ਲੈਣ ਲਈ ਪ੍ਰੇਰਿਤ ਕਰਾਂਗਾ ਅਤੇ ਉਨ੍ਹਾਂ ਨੂੰ ਵੀ ਮੇਰੀ ਤਰ੍ਹਾਂ ਸਫ਼ਾਈ ਲਈ 100 ਘੰਟੇ ਦੇਣ ਲਈ ਉਤਸ਼ਾਹਿਤ ਕਰਾਂਗਾ। ਮੈਨੂੰ ਯਕੀਨ ਹੈ ਕਿ ਸਫਾਈ ਵੱਲ ਚੁੱਕਿਆ ਗਿਆ ਮੇਰਾ ਹਰ ਕਦਮ ਮੇਰੇ ਭਾਰਤ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਹਾਇਕ ਹੋਵੇਗਾ’

Exit mobile version