ਮੈਡੀਕਲ ਅਫਸਰਾਂ ਦੀ ਹੜਤਾਲ ਦੇ ਬਾਵਜੂਦ ਵੀ ਚੱਲ ਰਹੀਆਂ ਹਨ ਐਮਰਜੈਂਸੀ ਸੇਵਾਵਾਂ : ਡਾਕਟਰ ਭਾਰਤ ਭੂਸ਼ਨ

ਗੁਰਦਾਸਪੁਰ, 14 ਸਤੰਬਰ 2024 (ਦੀ ਪੰਜਾਬ ਵਾਇਰ) । ਰਾਜ ਵਿੱਚ ਮੈਡੀਕਲ ਅਫਸਰਾਂ ਦੀ ਹੜਤਾਲ ਵਿੱਚ ਹੁਨ ਮਰੀਜਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਜਿਲ੍ਹਾ ਪ੍ਰਸ਼ਾਸ਼ਨ ਨੇ ਮੁੱਖ ਹਸਪਤਾਲਾਂ ਵਿੱਚ ੳਪੀਡੀ ਸੇਵਾਵਾਂ ਬਹਾਲ ਕਰਵਾਈ ਹੈ।

ਦੱਸਣਯੋਗ ਹੈ ਕਿ ਮੈਡੀਕਲ ਅਫਸਰਾਂ ਦੀ ਹੜਤਾਲ ਦੇ ਬਾਵਜੂਦ ਵੀ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਚਲ ਰਹੀਆਂ ਹਨ। ਅੱਜ ਤੋਂ ਸਰਕਾਰੀ ਹਸਪਤਾਲ਼ ਵਿੱਚ 11 ਤੋਂ 2 ਵਜੇ ਤੱਕ ਓ ਪੀ ਡੀ ਸੇਵਾਵਾਂ ਵੀ ਸ਼ੁਰੂ ਕੀਤੀ ਗਈਆਂ ਹਨ।

ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਨੇ ਦਸਿਆ ਕਿ ਸਿਜ਼ੇਰੀਅਨ, ਜਣੇਪਾ, ਐਕਸੀਡੈਂਟ ਕੇਸਾਂ ਚ ਮਰੀਜ਼ਾਂ ਦਾ ਨਿਰਵਿਘਨ ਇਲਾਜ਼ ਜ਼ਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਅਫਸਰਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਪਰ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਐਮਰਜਂਸੀ ਸੇਵਾਵਾਂ ਲਈ ਆ ਰਹੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਹੀ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ ਅਤੇ ਡਾਕਟਰਾਂ ਵੱਲੋਂ ਐਮਰਜੈਂਸੀ ਵਿੱਚ ਆ ਰਹੇ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਿਲਾ ਹਸਪਤਾਲ ਗੁਰਦਾਸਪੁਰ ਵਿਖੇ ਐਮਰਜੈਂਸੀ ਦੇ ਵਿੱਚ ਮੈਡੀਕਲ ਅਫਸਰ ਦੇ ਨਾਲ ਡੀਐਨਬੀ ਕਰ ਰਿਹੇ ਡਾਕਟਰਾਂ , ਐਨਐਚਐਮ ਅਧੀਨ ਨੋਕਰੀ ਕਰ ਰਿਹੇ ਮੈਡੀਕਲ ਅਫਸਰਾਂ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ, ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਸਿਵਲ ਹਸਪਤਾਲ ਗੁਰਦਾਸਪੁਰ ਦੇ ਐਸ.ਐਮ.ਓ ਡਾਕਟਰ ਅਰਵਿੰਦ ਮਹਾਜਨ ਜੀ ਨੇ ਦੱਸਿਆ ਕਿ ਸਿਵਲ ਹਸਪਤਾਲ ਆਉਣ ਵਾਲੇ ਮਰੀਜ਼ ਨੂੰ ਐਮਰਜੈਂਸੀ ਵਾਰਡ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਨੈਸ਼ਨਲ ਹੈਲਥ ਮਿਸ਼ਨ ਹੇਠ ਕੰਮ ਕਰ ਰਹੇ ਮੈਡੀਕਲ ਅਫ਼ਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉੱਚ ਅਧਿਕਾਰੀਆਂ ਨਾਲ਼ ਹੋਈ ਸੁਖਾਵੀਂ ਮੀਟਿੰਗ ਤੋਂ ਬਾਅਦ ਅੱਜ ਤੋਂ ਹੀ ਅੱਧੇ ਦਿਨ ਦੀ 11 ਵਜੇ ਤੋਂ 2 ਵਜੇ ਤਕ ਓ ਪੀ ਡੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਸਿਵਲ ਸਰਜਨ ਡਾ. ਭਾਰਤ ਭੂਸ਼ਨ ਜੀ ਨੇ ਭਰੋਸਾ ਦਿਵਾਇਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮਰੀਜ਼ਾਂ ਦੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਿਹਤ ਸੇਵਾਵਾਂ ਕਿਸੇ ਕਿਸਮ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਿਹਤ ਸੇਵਾਵਾਂ ਹਮੇਸ਼ਾਂ ਚੱਲਦੀਆਂ ਰਹਿਣਗੀਆਂ।

Exit mobile version