ਟੈਕਸੀ ਮਾਲਕਾਂ, ਚਾਲਕਾਂ ਤੇ ਆਮ ਪਬਲਿਕ ਨੂੰ ਆਵਾਜਾਈ ਨਿਯਮਾਂ ਦੀ ਜਾਣਕਾਰੀ ਦਿੱਤੀ

ਗੁਰਦਾਸਪੁਰ,10 ਸਤੰਬਰ 2024 (ਦੀ ਪੰਜਾਬ ਵਾਇਰ )।ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਟਰੈਫਿਕ ਜਾਗਰੂਕਤਾ ਸੈਮੀਨਾਰ ਬਟਾਲਾ ਰੋਡ ਮਿੰਨੀ ਆਟੋ ਸਟੈਂਡ ਵਿਖੇ ਲਗਾਇਆ ਗਿਆ, ਜਿਸ ਵਿੱਚ ਟੈਕਸੀ ਮਾਲਕਾਂ, ਚਾਲਕਾਂ ਤੇ ਆਮ ਪਬਲਿਕ ਨੂੰ ਸ਼ਾਮਲ ਕਰਕੇ ਟੈਫ੍ਰਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।ਸੈਮੀਨਾਰ ਵਿੱਚ ਇੰਨਚਾਰਜ ਟੈ੍ਫਿਕ ਐਜੂਕੇਸ਼ਨ ਸੈਲ ਏ ਐਸ ਆਈ ਜਸਵਿੰਦਰ ਸਿੰਘ, ਏ ਐਸ ਆਈ ਅਮਨਦੀਪ ਸਿੰਘ, ਸੁੁਖਪ੍ਰੀਤ ਸਿੰਘ, ਭਜਨ ਸਿੰਘ ਤੇ ਜਸਪਾਲ ਆਦਿ ਨੇ ਹਿੱਸਾ ਲਿਆ।

ਇੰਨਚਾਰਜ ਟੈ੍ਫਿਕ ਐਜੂਕੇਸ਼ਨ ਸੈਲ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਿਆਂ ਦੀ ਦਰ ਨੂੰ ਕਿਵੇਂ ਘਟਾਇਆ ਜਾ ਸਕਦਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਢੋਆ-ਢੁਆਈ ਵਾਲੇ ਵਹੀਕਲਜ਼ ਉਪਰ ਸਵਾਰੀਆਂ ਬੈਠਾਉਣਾ ਗੈਰ ਕਾਨੂੰਨੀ ਹੈ ਅਤੇ ਹੋਣ ਵਾਲੇ ਚਲਾਨਾ ਤੇ ਜੁਰਮਾਨਾ ਬਾਰੇ ਜਾਣਕਾਰੀ ਦਿੱਤੀ ਗਈ। ਹੈਲਮਟ ਤੇ ਸੀਟ ਬੈਲਟ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਇਸ ਦੀ ਰੋਕਥਾਮ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ । ਅਣਪਛਾਤੇ ਵਹੀਕਲਜ਼ ਦੁਆਰਾ ਐਕਸੀਡੈਂਟ ਹੋਣ ਤੇ ਮੌਤ ਹੋ ਜਾਣ ਜਾ ਅਪਾਹਜ ਹੋਣ ਜਾਣ ਤੇ ਮਿਲਣ ਵਾਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ ਹੈਲਪ ਲਾਈਨ ਨੰਬਰ 112,1033,,1930ਬਾਰੇ ਜਾਗਰੂਕ ਕੀਤਾ ਗਿਆ।

Exit mobile version