ਕਲਾਨੌਰ (ਗੁਰਦਾਸਪੁਰ), 8 ਸਤੰਬਰ 2024 ( ਰਾਜਨ ਸ਼ਰਮਾ)। ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਟਾਲਾ ਦੇ ਡਾ. ਨਵਪ੍ਰੀਤ ਕੌਰ ਪੱਡਾ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਤਸਮਾਨੀਆ, ਆਸਟ੍ਰੇਲੀਆ ਵਿੱਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲਰ ਨਿਯੁਕਤ ਕੀਤਾ ਗਿਆ ਹੈ। ਡਾਕਟਰ ਨਵਪ੍ਰੀਤ ਕੌਰ 2010 ਤੋਂ ਆਸਟ੍ਰੇਲੀਆ ਦੀ ਵਸਨੀਕ ਹੈ ਅਤੇ 2017 ਤੋਂ ਹੋਬਾਰਟ ਵਿਚ ਰਹਿ ਰਹੀ ਹੈ। ਡਾ: ਨਵਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਤਸਮਾਨੀਆ ਵਿੱਚ ਭਾਰਤੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।
ਗੁਰਦਾਸਪੁਰ ਦੀ ਧੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆ ਵਿੱਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲਰ ਨਿਯੁਕਤ
