ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਵਿਦਿਆਂਗਾ ਦੀ ਮੰਗ ਨੂੰ ਤੰਰਤ ਕੀਤਾ ਗਿਆ ਪੂਰਾ

ਗੁਰਦਾਸਪੁਰ, 6 ਸਤੰਬਰ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਦੇ ਪ੍ਰਧਾਨ, ਸ਼੍ਰੀ ਉਮਾ ਸ਼ੰਕਰ ਗੁਪਤਾ, ਵੱਲੋਂ ਵਿਦਿਆਂਗ ਵਿਅਕਤੀਆਂ ਦੀ ਮਦਦ ਲਈ ਤੁਰੰਤ ਕਾਰਵਾਈ ਕੀਤੀ ਗਈ। ਬਸਰਾਏ ਪਿੰਡ ਦੇ ਰਹਿਣ ਵਾਲੇ ਸ਼੍ਰੀਮਤੀ ਰੇਖਾ ਅਤੇ ਸ਼੍ਰੀ ਬਲਵਿੰਦਰ ਸਿੰਘ ਨੇ ਟ੍ਰਾਈ ਸਾਈਕਲਾਂ ਦੀ ਮੰਗ ਕੀਤੀ ਸੀ, ਜਦਕਿ ਪਿੰਡ ਖਾਨ ਮਲੂਕ ਦੇ ਮਿਸ ਮਨਦੀਪ ਕੌਰ, ਜੋ ਵਿਦਿਆੰਗ ਹੈ, ਦੇ ਪਿਤਾ ਨੇ ਆਪਣੀ ਬੇਟੀ ਲਈ ਵੀਲਚੇਅਰ ਦੀ ਮੰਗ ਕੀਤੀ ਸੀ।

ਡਿਪਟੀ ਕਮਿਸ਼ਨਰ ਨੇ ਇਹ ਮੰਗ ਤੁਰੰਤ ਪੂਰੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ਦੇ ਚਲਦੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਵੱਲੋਂ ਬਿਨਾਂ ਕਿਸੇ ਦੇਰੀ ਦੇ ਇਹ ਸਹੂਲਤਾਂ ਵਿਦਿਆੰਗ ਵਿਅਕਤੀਆਂ ਨੂੰ ਸੌਂਪੀਆਂ ਗਈਆਂ। ਸ਼੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਲਗਾਈ ਗਈ ਇਸ ਮਦਦ ਦੀ ਫਰੀਆਦ ਨੂੰ ਅਤਿ ਸੰਵੇਦਨਸ਼ੀਲਤਾ ਦੇ ਨਾਲ ਲਿਆ ਗਿਆ, ਜੋ ਕਿ ਸਮਾਜ ਵਿੱਚ ਵਿਦਿਆਂਗ ਲੋਕਾਂ ਲਈ ਸਰਕਾਰ ਦੇ ਵਚਨਬੱਧ ਹੋਣ ਦਾ ਇੱਕ ਸਾਫ ਉਦਾਹਰਣ ਹੈ।

ਇਸ ਮੌਕੇ ‘ਤੇ ਮੈਡਮ ਯੋਜ਼ਸਤਨਾ ਸਿੰਘ, ਪੀ.ਸੀ.ਐਸ, ਉੱਪ ਮੰਡਲ ਮੈਜਿਸਟ੍ਰੇਟ ਕਲਾਨੌਰ, ਕਮ ਸਹਾਇਕ ਕਮਿਸ਼ਨਰ (ਜ), ਗੁਰਦਾਸਪੁਰ, ਅਤੇ ਸ਼੍ਰੀ ਰਾਜੀਵ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵੀ ਹਾਜ਼ਰ ਸਨ। ਉਹਨਾਂ ਵੱਲੋਂ ਵੀ ਵਿਦਿਆੰਗ ਲੋਕਾਂ ਲਈ ਇਸ ਸਮਰਪਣ ਕਾਰਵਾਈ ਦੀ ਸਿਹਤਮੰਦ ਤਾਰੀਫ਼ ਕੀਤੀ ਗਈ।

ਇਸ ਮਦਦ ਕਾਰਵਾਈ ਨਾਲ, ਰੈੱਡ ਕਰਾਸ ਸੁਸਾਇਟੀ ਨੇ ਸਮਾਜਿਕ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਬਣਦਿਆਂ ਵਿਦਿਆੰਗ ਲੋਕਾਂ ਨੂੰ ਸਮਾਜ ਦੇ ਮੁੱਖ ਧਾਰੇ ਵਿੱਚ ਜੋੜਨ ਦਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।

Exit mobile version