ਡੇਰਾ ਬਾਬਾ ਨਾਨਕ ਚ ਪੁਲਿਸ ਤੇ ਬਦਮਾਸ਼ਾਂ ਚ ਫਾਇਰਿੰਗ

ਕਲਾਨੌਰ (ਗੁਰਦਾਸਪੁਰ), 29 ਅਗਸਤ 2024 ( ਰਾਜਨ ਸ਼ਰਮਾ)। ਡੇਰਾ ਬਾਬਾ ਨਾਨਕ ਦੇ ਪਿੰਡ ਰੱਤੜ ਛੱਤਰ ਚ ਪੁਲਿਸ ਅਤੇ ਬਦਮਾਸਾ ਵਿੱਚ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਐਸ ਪੀ ਸਹੇਲ ਕਸਮ ਮੀਰ ਮੌਕੇ ਤੇ ਪਹੁੰਚ ਕੇ ਪੱਤਰਕਾਰ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਕੋਟ ਰੰਧਾਵਾ ਦੇ ਵਿਕੀ ਹਾਰਡਵੇਅਰ ਸਟੋਰ ਤੇ ਕੁਝ ਅਨਪਛਾਤੇ ਲੋਕਾਂ ਵੱਲੋਂ ਫਰੋਤੀ ਮੰਗੀ ਗਈ ਸੀ। ਉਸ ਤੋਂ ਬਾਅਦ ਬਦਮਾਸਾਂ ਵੱਲੋਂ ਦੁਕਾਨ ਤੇ ਗੋਲੀ ਚਲਾਈ ਗਈ ਸੀ ਹਮਲੇ ਤੋਂ ਬਾਅਦ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲੁੜੀਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਅੱਜ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਉਕਤ ਗੈਂਗਸਟਰਾਂ ਦੀ ਨਿਸ਼ਾਨਦੇਹੀ ਤੇ ਪਿੰਡ ਰੱਤੜ ਛੱਤੜ ਦੇ ਸਮਸਾਨ ਘਾਟ ਨੇੜੇ ਲਕੋਏ ਹੋਏ ਹਥਿਆਰਾਂ ਦੀ ਬਰਾਮਦੀ ਲਈ ਉਕਤ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੂੰ ਕਾਰ ਚੋਂ ਬਾਹਰ ਕੱਢਿਆ ਤਾਂ ਗੈਂਗਸਟਰਾਂ ਨੇ ਲਕਾਏ ਹੋਏ ਪਿਸਟਲ ਕੱਢ ਕੇ ਪੁਲਿਸ ਵੱਲ ਨੂੰ ਕੁੱਲ ਚਾਰ ਰੋਂਦ ਫਾਇਰ ਕੀਤੇ ਗਏ ਤਾਂ ਪੁਲਿਸ ਦਾ ਕੋਈ ਵੀ ਜਵਾਨ ਜਖਮੀ ਨਹੀਂ ਹੋਇਆ ਜਦੋਂ ਪੁਲਿਸ ਨੇ ਜਵਾਬੀ ਫਾਇਰ ਕੀਤੇ ਗਏ ਤਾਂ ਦੋ ਬਦਮਾਸ਼ਾਂ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਿਲ ਹਸਪਤਾਲ ਭੇਜਿਆ ਗਿਆ ।ਇਹ ਗੈਂਗਸਟਰ ਹਲਕਾ ਅਜਨਾਲਾ ਦੇ ਕਸਬਾ ਰਮਦਾਸ ਦੇ ਨਾਲ ਸਬੰਧਿਤ ਹਨ ।ਇਹਨਾਂ ਕੋਲੋਂ ਦੋ ਪਿਸਟਲ ਅਤੇ ਕੁਝ ਜਿੰਦਾ ਰਾਉਂਦ ਬਰਾਮਦ ਕੀਤੇ ਗਏ ਹਨ।

Exit mobile version