ਕਲਾਨੌਰ ਸਿਵਲ ਹਸਪਤਾਲ ਅੰਦਰ ਜਨਰੇਟਰ ਦਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ ਨੂੰ ਹੋਣਾ ਪੈ ਰਿਹਾ ਖੱਜਲ ਖਰਾਬ

ਕਲਾਨੌਰ (ਗੁਰਦਾਸਪੁਰ), 28 ਅਗਸਤ 2024 (ਰਾਜਨ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਹੈਲਥ ਨੂੰ ਲੈ ਕੇ ਵੱਡੇ ਵੱਡੇ ਦਾਵੇ ਕੀਤੇ ਜਾ ਰਹੇ ਹਨ ਪਰ ਜੇ ਗੱਲ ਕਲਾਨੌਰ ਦੇ ਸਿਵਿਲ ਹਸਪਤਾਲ ਦੇ ਕਰੀਏ ਤਾਂ ਇਥੋਂ ਦੇ ਹਾਲਾਤ ਇਹ ਹਨ ਕਿ ਲਾਈਟ ਬੰਦ ਹੋਣ ਤੇ ਨਾ ਤਾਂ ਕੋਈ ਜਨਰੇਟਰ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਜਨਰਲ ਵਾਰਡਾਂ ਵਿੱਚ ਅਨਵੇਟਰ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਇਸ ਮੌਕੇ ਰਵਿੰਦਰ ਸਿੰਘ,ਯੋਗੇਸ਼ ਕੁਮਾਰ,ਨਿਖਿਲ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਬਿਜਲੀ ਦੇ ਕੱਟ ਲੱਗਣ ਤੋਂ ਬਾਅਦ ਨਾ ਤਾਂ ਕੋਈ ਜਨਰਲ ਵਾਰਡਾਂ ਵਿੱਚ ਲਾਈਟ ਜਗ ਦੀ ਹੈ ਤੇ ਨਾ ਹੀ ਕੋਈ ਪੱਖਾ ਚੱਲਦਾ ਹੈ ਮਰੀਜ਼ਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ

ਇਸ ਸਬੰਧ ਚ ਐਸ.ਐਮ.ਓ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਨਰੇਟਰ ਖਰਾਬ ਹੁਣ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾ ਹੀ ਕੋਈ ਆਪਰੇਟਰ ਹੈ ਸਾਡੇ ਕੋਲ  ਇਸ ਸਬੰਧ ਵਿੱਚ ਅਸੀਂ ਉੱਚੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਹ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਾਵਾਂਗੇ ਤਾਂ ਜੋ ਮਰੀਜ਼ਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ

Exit mobile version