Close

Recent Posts

ਪੁੱਡਾ ਦੇ ਖੇਤਰ ਵਿੱਚ 19 ਮਾਰਚ 2018 ਤੋਂ ਪਹਿਲਾਂ ਦੀਆਂ ਅਣਅਧਿਕਾਰਤ ਕਾਲੋਨੀਆਂ ਇਸ ਦਫਤਰ ਪਾਸ ਅਪਲਾਈਡ ਹਨ, ਉਹ ਕੋਲੋਨਾਈਜਰ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਊਂਦੇ ਹੋਏ ਤੁਰੰਤ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ – ਵਧੀਕ ਡਿਪਟੀ ਕਮਿਸ਼ਨਰ

ਪੁੱਡਾ ਦੇ ਖੇਤਰ ਵਿੱਚ 19 ਮਾਰਚ 2018 ਤੋਂ ਪਹਿਲਾਂ ਦੀਆਂ ਅਣਅਧਿਕਾਰਤ ਕਾਲੋਨੀਆਂ ਇਸ ਦਫਤਰ ਪਾਸ ਅਪਲਾਈਡ ਹਨ, ਉਹ ਕੋਲੋਨਾਈਜਰ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਊਂਦੇ ਹੋਏ ਤੁਰੰਤ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ – ਵਧੀਕ ਡਿਪਟੀ ਕਮਿਸ਼ਨਰ

ਗੁਰਦਾਸਪੁਰ ਰਾਜਨੀਤੀ

ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਅਤੇ ਹਲਕਾ ਇਨਚਾਰਜ ਲਗਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਦੀ ਬੋਰਡ ਦੇ ਮੈਂਬਰਾਂ ਨੇ ਵਰਕਰਾ ਨਾਲ ਕੀਤੀ ਵਿਸ਼ੇਸ਼ ਮੀਟਿੰਗ ।

ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਅਤੇ ਹਲਕਾ ਇਨਚਾਰਜ ਲਗਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਦੀ ਬੋਰਡ ਦੇ ਮੈਂਬਰਾਂ ਨੇ ਵਰਕਰਾ ਨਾਲ ਕੀਤੀ ਵਿਸ਼ੇਸ਼ ਮੀਟਿੰਗ ।
  • PublishedAugust 27, 2024

ਕਲਾਨੌਰ (ਗੁਰਦਾਸਪੁਰ), 27 ਅਗਸਤ 2024 (ਰਾਜਨ ਸ਼ਰਮਾ)। ਅੱਜ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਹਲਕਾ ਡੇਰਾ ਬਾਬਾ ਨਾਨਕ ਚ ਹੋਣ ਜਾ ਰਹੀ ਜਿਮਨੀ ਚੋਣ ਅਤੇ ਹਲਕਾ ਇਨਚਾਰਜ ਲਗਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਪਾਰਲੀਮੈਂਟ ਬੋਰਡ ਦੇ ਚੇਅਰਮੈਨ ਸ੍ਰ ਬਲਵਿੰਦਰ ਸਿੰਘ ਭੂੰਦੜ,ਡਾਕਟਰ ਦਲਜੀਤ ਸਿੰਘ ਚੀਮਾ,ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਅਬਜਰਵਰ ਸ੍ਰ.ਗੁਲਜਾਰ ਸਿੰਘ ਰਣੀਕੇ ਵੱਲੋਂ ਪਾਰਟੀ ਵਰਕਰਾ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ

ਇਸ ਮੌਕੇ ਜਿਲਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ,ਸਾਬਕਾ ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਮਨਦੀਪ ਸਿੰਘ ਸੰਧੂ ਅਤੇ ਹੋਰ ਜਿਲਾ ਜਥੇਬੰਦੀ ਵੱਲੋਂ ਪਹੁੰਚ ਕੇ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਵਰਕਰਾਂ ਤੋਂ ਸੁਝਾਅ ਪ੍ਰਾਪਤ ਕੀਤੇ ਗਏ । ਇਹ ਮੀਟਿੰਗ ਦੇਰ ਸ਼ਾਮ ਤੱਕ ਚੱਲੀ ਜਿਸ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਉਨ੍ਹਾਂ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਲੇਬਰਫੈੱਡ ਪੰਜਾਬ ਸ੍ਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਧੜੇ ਦੇ ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪੋ ਆਪਣੇ ਸੁਝਾਅ ਦਿੱਤੇ ਗਏ ।

ਦੇਰ ਸ਼ਾਮ ਚੱਲੀ ਮੀਟਿੰਗ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ,ਡਾ ਦਲਜੀਤ ਸਿੰਘ ਚੀਮਾ ਅਤੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਅਤੇ ਹਲਕਾ ਇੰਚਾਰਜ ਲਾਉਣ ਸਬੰਧੀ ਪਾਰਟੀ ਵਰਕਰਾਂ ਵੱਲੋਂ ਜੋ ਸੁਝਾਅ ਦਿੱਤੇ ਗਏ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਿਚਾਰੇ ਜਾਣਗੇ , ਅਤੇ ਜਲਦੀ ਹੀ ਹਲਕਾ ਇਨਚਾਰਜ ਲਗਾਉਣ ਦਾ ਫੈਸਲਾ ਕੋਰ ਕਮੇਟੀ ਕਰੇਗੀ ।

ਇਸ ਮੌਕੇ ਲਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਜਿਲ੍ਹਾਂ ਪ੍ਰਧਾਨ ਯੂਥ ਵਿੰਗ ਜਗਰੂਪ ਸਿੰਘ ਸ਼ਾਹਪੁਰ ਜਾਜਨ ,ਐਡਵੋਕੇਟ ਬੀਬੀ ਬਲਵਿੰਦਰ ਕੌਰ ਵਡਾਲਾ ਬਾਂਗਰ,ਬਲਵਿੰਦਰ ਸਿੰਘ ਹਰੂਵਾਲ,ਸੁੱਚਾ ਸਿੰਘ ਮੰਮਣ,ਚੰਦਾ ਸਿੰਘ ਹਰੂਵਾਲ, ਜਥੇਦਾਰ ਬਲਜੀਤ ਸਿੰਘ ਕਲਾਨੌਰ, ਰਣਜੀਤ ਸਿੰਘ ਕਲਾਨੌਰ, ਦਲਜੀਤ ਸਿੰਘ ਕਲਾਨੌਰ, ਅਮਨਦੀਪ ਸਿੰਘ ਗਾਜੀਨੰਗਲ, ਰਛਪਾਲ ਸਿੰਘ ਮੁਸਤਫਾਪੁਰ, ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਸੋਹਣ ਸਿੰਘ ਮੰਮਣ,ਮੱਖਣ ਸਿੰਘ ਬਸੰਤਕੋਟ, ਹਰਕੀਰਤ ਸਿੰਘ ਪੱਡਾ ਕਲਾਨੌਰ, ਬਾਬਾ ਅਵਤਾਰ ਸਿੰਘ ਵਡਾਲਾ ਬਾਂਗਰ,ਅਵਤਾਰ ਸਿੰਘ,ਬਾਬਾ ਗੋਪਾਲ ਸਿੰਘ ਰਾਊਵਾਲ, ਜਗਪਾਲ ਸਿੰਘ ਮਿੰਟਾ ਪਨਿਆੜ,ਡਾ ਤਰਲੋਚਨ ਸਿੰਘ,ਜਥੇ ਰਜਿੰਦਰ ਸਿੰਘ ਵੈਰੋਕੇ ਸਰਕਲ ਪ੍ਰਧਾਨ ਡੇਰਾ ਬਾਬਾ ਨਾਨਕ, ਕੁਲਜੀਤ ਸਿੰਘ ਮਝੈਲ, ਬਲਦੇਵ ਸਿੰਘ ਤਪਾਲਾ, ਤੇਜਬੀਰ ਸਿੰਘ ਪੱਡਾ,ਮੋਹਨ ਸਿੰਘ ਸੰਗਤਪੁਰ, ਅਜੀਤ ਸਿੰਘ ਗੋਸਲ, ਹਰਦੀਪ ਸਿੰਘ ਲੰਗਾਹ,ਮੋਹਨ ਸਿੰਘ ਲੰਗਾਹ, ਜੋਗਾ ਸਿੰਘ ਮਾਨ, ਸਿਮਰਜੀਤ ਸਿੰਘ ਵੈਰੋਕੇ,ਸਤਨਾਮ ਸਿੰਘ ਡੀ ਸੀ ਸ਼ਿਕਾਰ,ਮੋਹਨ ਸਿੰਘ ਚਾਕਾਂਵਾਲੀ, ਪ੍ਰੀਤਮ ਸਿੰਘ ਲੱਖਣ ਕਲਾ, ਬਲਵਿੰਦਰ ਸਿੰਘ ,ਜਸਬੀਰ ਸਿੰਘ ਨੰਬਰਦਾਰ, ਮਿੰਟਾ ਪਨਿਆੜ, ਅਮਿਤਪਾਲ ਸਿੰਘ ਚੰਦੂ ਵਡਾਲਾ, ਜਰਨੈਲ ਸਿੰਘ ਕਲਾਨੌਰ, ਰਜਿੰਦਰ ਸਿੰਘ ਅਠਵਾਲ, ਬਲਜੀਤ ਸਿੰਘ ਭੰਡਾਲ, ਹਰਕੀਰਤ ਸਿੰਘ ਪੱਡਾ, ਮੋਹਣ ਸਿੰਘ ਚਾਕਾਵਾਲੀ, ਬਲਦੇਵ ਸਿੰਘ ਤਪਾਲਾ, ਅਮਰਜੀਤ ਸਿੰਘ ਸਾਧਾਵਾਲੀ, ਅਮਰਜੀਤ ਸਿੰਘ ਝੰਗੀ, ਗੁਰਮੀਤ ਸਿੰਘ ਖਾਸਾਂਵਾਲੀ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ ।

Written By
The Punjab Wire