ਘੁਮਾਣ ਤੋਂ ਦੜੇਵਾਲੀ ਸੜਕ ’ਤੇ ਬਰਸਾਤਾਂ ਤੋਂ ਬਾਅਦ ਬੀਚੂਮਨ ਦੀ ਬਕਾਇਆ ਇੱਕ ਹੋਰ ਲੇਅਰ ਪਾਈ ਜਾਵੇਗੀ-ਐਕਸੀਅਨ

ਕਿਹਾ-ਬਰਸਾਤਾਂ ਦਾ ਮੌਸਮ ਹੋਣ ਕਾਰਨ ਕੁਝ ਥਾਵਾਂ ’ਤੇ ਪੈਚ ਪੈ ਗਏ ਸਨ, ਜਿਨਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ

ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 23 ਅਗਸਤ 2024 (ਦੀ ਪੰਜਾਬ ਵਾਇਰ ) । ਐਕਸੀਅਨ ਪੀ.ਡਬਲਿਊ.ਡੀ ਹਰਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੁਮਾਣ ਤੋਂ ਦੜੇਵਾਲੀ ਸੜਕ ਦੀ ਰਿਪੇਅਰ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਸੜਕ ਉੱਪਰ ਲਗਭਗ 6 ਕਿਲੋਮੀਟਰ ਦੀ ਲੰਬਾਈ ਤੱਕ ਸਿਰਫ ਡੀ.ਬੀ.ਐਮ ਦਾ ਕੰਮ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਬਰਸਾਤਾਂ ਦਾ ਮੌਸਮ ਹੋਣ ਕਾਰਨ ਕੁਝ ਥਾਵਾਂ ’ਤੇ ਪੈਚ ਪੈ ਗਏ ਸਨ, ਜਿਨਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਇਸ ਸੜਕ ਤੇ ਬੀਚੂਮਨ ਦੀ ਇੱਕ ਹੋਰ ਲੇਅਰ ਬਕਾਇਆ ਰਹਿੰਦੀ ਹੈ, ਜਿਹੜੀ ਬਰਸਾਤਾਂ ਦਾ ਮੌਸਮ ਖਤਮ ਹੋਣ ਉਪਰੰਤ ਪਾਰ ਕੇ ਸੜਕ ਨੂੰ ਬਿਲਕੁਲ ਠੀਕ ਕਰਵਾ ਦਿੱਤਾ ਜਾਵੇਗਾ।

FacebookTwitterEmailWhatsAppTelegramShare
Exit mobile version