ਹੁਸ਼ਿਆਰਪੁਰ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਇਕ ਪਰਿਵਾਰ ਦੇ 10 ਮੈਂਬਰ ਗੱਡੀ ਸਮੇਤ ਰੁੜ੍ਹੇ, ਛੇ ਦੀਆਂ ਦੇਹਾਂ ਬਰਾਮਦ

ਹੁਸ਼ਿਆਰਪੁਰ, 11 ਅਗਸਤ 2024 (ਦੀ ਪੰਜਾਬ ਵਾਇਰ)। ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਬਾਰਿਸ਼ ਨੇ ਤਬਾਹੀ ਮਚਾਈ ਹੈ। ਜਿਲ੍ਹੇ ਦੇ ਮਾਹਿਲਪੁਰ ਬਲਾਕ ਦੇ ਜੇਜੋ ਕਸਬੇ ਨੇੜੇ ਨਵਾਂ ਸ਼ਹਿਰ ਅੰਦਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਿਮਾਚਲ ਪ੍ਰਦੇਸ਼ ਤੋਂ ਇਨੋਵਾ ਗੱਡੀ ਵਿੱਚ ਸਵਾਰ ਇੱਕ ਪਰਿਵਾਰ ਦੇ 11 ਮੈੈਂਬਰ ਕਾਰ ਸਮੇਤ ਜੇਜੋ ਚੋਅ ਵਿੱਚ ਆਏ ਹੜ੍ਹ ਵਿੱਚ ਰੁੜ੍ਹ। ਫਿਲਹਾਲ ਮਿਲੀ ਜਾਣਕਾਰੀ ਅਨੁਸਾਰ ਗੱਡੀ ‘ਚ ਸਵਾਰ 11 ਲੋਕਾਂ ‘ਚੋਂ 10 ਡੁੱਬ ਗਏ ਜਦਕਿ ਇਕ ਨੂੰ ਬਚਾ ਲਿਆ ਗਿਆ। ਛੇ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਇਆਂ ਗਇਆ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਡੇਹਰਾ ਆਪਣੇ ਪਰਿਵਾਰ ਸਮੇਤ ਮਹਿਤਪੁਰ, ਊਨਾ, ਹਿਮਾਚਲ ਪ੍ਰਦੇਸ਼ ਤੋਂ ਨਵਾਂਸ਼ਹਿਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਸੀ। ਪਰਿਵਾਰ ਦੇ 10 ਮੈਂਬਰ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਸਨ, ਜਦੋਂ ਕਿ ਡਰਾਈਵਰ ਕਾਰ ਚਲਾ ਰਿਹਾ ਸੀ।

ਉਸ ਦੇ ਨਾਲ ਉਸ ਦਾ ਪਿਤਾ ਸੁਰਜੀਤ ਭਾਟੀਆ, ਮਾਤਾ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਮਾਸੀ ਬੰਦਰ ਅਤੇ ਸ਼ੀਨੋ, ਧੀਆਂ ਭਾਵਨਾ (18) ਅਤੇ ਅੰਕੂ (20), ਪੁੱਤਰ ਹਰਮੀਤ (12) ਅਤੇ ਡਰਾਈਵਰ ਉਕਤ ਕਾਰ ਵਿੱਚ ਨਵਾਂਸ਼ਹਿਰ ਲਈ ਰਵਾਨਾ ਹੋਏ।

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਬਾਰਡਰ ਪਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਕਾਰ ਜੇਜੋਂ ਚੋਅ ਤੋਂ ਲੰਘ ਰਹੀ ਸੀ ਤਾਂ ਅਚਾਨਕ ਚੋ ‘ਚ ਪਾਣੀ ਦਾ ਵਹਾਅ ਵਧ ਗਿਆ ਅਤੇ ਉਸ ਦੀ ਕਾਰ ਪਹਿਲਾਂ ਤਾਂ ਚਿੱਕੜ ‘ਚ ਫਸ ਗਈ ਅਤੇ ਫਿਰ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਈ। ਇਸ ਹਾਦਸੇ ‘ਚ ਗੱਡੀ ‘ਚ ਸਵਾਰ 10 ਲੋਕ ਡੁੱਬ ਗਏ ਜਦਕਿ ਇਕ ਨੂੰ ਬਚਾ ਲਿਆ ਗਿਆ। ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਫਿਲਹਾਲ ਛੇ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਇਆ ਗਇਆ ਹਨ।

Exit mobile version