10 ਅਗਸਤ ਨੂੰ ਗੁਰਦਾਸਪੁਰ ਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਪ੍ਰਭਾਵਿਤ ਹੋਵੇਗੀ

ਗੁਰਦਾਸਪੁਰ, 9 ਅਗਸਤ 2024 (ਦੀ ਪੰਜਾਬ ਵਾਇਰ)। 132 ਕੇਵੀ ਸਬ ਸਟੇਸ਼ਨ ਗੁਰਦਾਸਪੁਰ ਤੋਂ ਚੱਲਣ ਵਾਲੇ 66 ਕੇਵੀ ਪਾਵਰ ਹਾਊਸ ਦੀ ਸਪਲਾਈ 10 ਅਗਸਤ ਨੂੰ ਬੰਦ ਰਹੇਗੀ।

ਜਾਣਕਾਰੀ ਦਿੰਦੇ ਹੋਏ ਉਪ ਮੰਡਲ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 66 ਕੇਵੀ ‘ਤੇ ਚੱਲਦੇ 11 ਕੇਵੀ ਬਾਬਾ ਟਹਿਲ ਸਿੰਘ ਫੀਡਰ, 11 ਕੇਵੀ ਗੋਲ ਮੰਦਰ ਫੀਡਰ ਅਤੇ 11 ਕੇਵੀ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ਫੀਡਰ ਦੀ ਬਿਜਲੀ ਸਪਲਾਈ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪ੍ਰਭਾਵਿਤ ਖੇਤਰ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7, ਸੰਗਲਪੁਰਾ ਰੋਡ, ਓਮਕਾਰ ਨਗਰ, ਸ਼੍ਰੀ ਰਾਮ ਕਲੌਨੀ, ਆਦਰਸ਼ ਨਗਰ, ਅਰੀਨਾ ਇਨਕਲੇਵ, ਵਾਈਟ ਐਵੇਨਿਊ ਤਿੱਬੜੀ ਰੋਡ, ਸਹਿਜਾਦਾ ਨੰਗਲ, ਨੰਗਲ ਕੋਟਲੀ, ਓਮਕਾਰ ਨਗਰ, ਬਾਬਾ ਟਹਿਲ ਸਿੰਘ ਕਲੌਨੀ, ਨਾਗ ਦੇਵਤਾ ਕਲੌਨੀ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਸੇ ਤਰ੍ਹਾਂ 11 ਕੇਵੀ ਪੁੱਡਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 10 ਅਗਸਤ ਨੂੰ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਨ੍ਹਾਂ ਫੀਡਰਾਂ ਤੋਂ ਚੱਲਣ ਵਾਲੇ ਖੇਤਰਾਂ ਜਿਵੇਂ ਮੱਛੀ ਪਾਰਕ, ​​ਪੰਚਾਇਤ ਬਾਵਨ, ਝੂਲਨਾ ਮਹਿਲ, ਜੀ.ਕੇ.ਐਸ., ਜਹਾਜ਼ ਚੌਕ ਅਤੇ ਜੁਡੀਸ਼ੀਅਲ ਕੁਆਟਰਾਂ ਆਦਿ ਵਿੱਚ ਬਿਜਲੀ ਬੰਦ ਰਹੇਗੀ।

Exit mobile version