ਬੈਂਕ ਕਰਮਚਾਰੀਆ ਨਾਲ ਮਿਲੀ ਭੁਗਤ ਕਰ ਸੋਨਾ ਬੈਂਕ ਵਿੱਚੋਂ ਕਡਵਾ ਕੇ ਧੌਖਾਧੜੀ ਕਰਨ ਦੇ ਚਲਦੇ ਦੋ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 5 ਅਗਸਤ 2024 (ਦੀ ਪੰਜਾਬ ਵਾਇਰ)। ਥਾਣਾ ਸਿਟੀ ਦੀ ਪੁਲਿਸ ਵੱਲੋਂ ਧੋਖਾਧੜੀ ਕਰਨ ਦੇ ਦੋਸ਼ਾ ਤਹਿਤ ਬੈਂਕ ਕਰਮਚਾਰੀ ਸਮੇਤ ਕੁਲ ਦੋ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਐਸ.ਪੀ (ਹੈਡ ਕੁਆਰਟਰ) ਨੂੰ ਮਿਲੀ ਦਰਖਾਸਤ ਤੋਂ ਬਾਅਦ ਡੀਐਸਪੀ ਕਮਾਂਡ ਸੈਂਟਰ ਗੁਰਦਾਸਪੁਰ ਵੱਲੋਂ ਇੰਨਕੁਆਰੀ ਕਰਨ ਉਪਰਾਂਤ ਐਸਐਸਪੀ ਗੁਰਦਾਸਪੁਰ ਦੀ ਮੰਜੂਰੀ ਮਿਲਣ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਇਹ ਮਾਮਲਾ ਨਵਨੀਤ ਸ਼ਰਮਾ ਪਤਨੀ ਲਲਿਤ ਸ਼ਰਮਾ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਦੀ ਸ਼ਿਕਾਇਤ ਤੇ ਮੁਨੀਸ਼ ਵਰਮਾ ਪੁੱਤਰ ਹਰੀ ਸੰਕਰ ਵਾਸੀ ਵਾਰਡ ਨੰਬਰ 2 ਬਸੰਤ ਵਿਹਾਰ ਕਲੋਨੀ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਨਾ-ਮਾਲੂਮ ਆਈ.ਸੀ.ਆਈ.ਸੀ.ਆਈ ਬੈਕ ਕਰਮਚਾਰੀ ਖਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਮੁਦਈ ਨਵਨੀਤ ਸ਼ਰਮਾ ਪਤਨੀ ਲਲਿਤ ਸ਼ਰਮਾ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਦਰਖਾਸਤ ਵਿੱਚ ਇਲਜਾਮ ਲਗਾਇਆ ਸੀ ਕਿ ਉਹਨਾ ਨੂੰ ਉਹਨਾ ਦੇ ਜਾਣਕਾਰ ਮੁਨੀਸ਼ ਵਰਮਾ ਨੇ ਆਈ.ਸੀ.ਆਈ.ਸੀ.ਆਈ ਬੈਂਕ ਤਿਬੜ੍ਹੀ ਰੋਡ ਤੋਂ 500 ਗ੍ਰਾਮ ਸੋਨੇ ਦੇ ਬਦਲੇ 17 ਲੱਖ ਰੁਪਏ ਦਾ ਗੋਲਡ ਲੋਨ ਮਿਤੀ 07-03-2022 ਕਰਵਾਇਆ ਸੀ। ਪਰ ਬਾਅਦ ਵਿੱਚ ਉਹਨਾ ਦੀ ਜਾਣਕਾਰੀ ਤੋ ਬਿਨ੍ਹਾਂ ਮੁਨੀਸ਼ ਵਰਮਾ ਨੇ ਬੈਕ ਕਰਮਚਾਰੀਆ ਦੀ ਮਿਲੀ ਭੁਗਤ ਨਾਲ ਉਸਦਾ 500 ਗ੍ਰਾਮ ਸੋਨਾ ਬੈਕ ਵਿੱਚੋ ਕਡਵਾ ਕੇ ਉਸ ਨਾਲ ਧੋਖਾਧੜੀ ਸੀ। ਇਸ ਸੰਬੰਧੀ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ

Exit mobile version