ਪੰਜਾਬ ‘ਚ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ: ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ ਨਿਯੁਕਤ, ਕੁਮਾਰ ਰਾਹੁਲ ਨੂੰ ਪਰਿਵਾਰ ਭਲਾਈ ਦਾ ਚਾਰਜ

Transfers

ਚੰਡੀਗੜ੍ਹ, 4 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੁਲਿਸ ਤੋਂ ਬਾਅਦ ਹੁਣ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ ਨਿਯੁਕਤ ਕੀਤਾ ਗਿਆ ਹੈ। ਜਦਕਿ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਹੋਣਗੇ।

ਇਸ ਦੌਰਾਨ ਅਜੋਏ ਸ਼ਰਮਾ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੁਮਾਰ ਰਾਹੁਲ ਪ੍ਰਸ਼ਾਸਨਿਕ ਸਿਹਤ ਤੇ ਪਰਿਵਾਰ ਭਲਾਈ, ਅਮਿਤ ਢਾਕਾ ਪ੍ਰਬੰਧਕੀ ਸਕੱਤਰ ਯੋਜਨਾ ਤੇ ਡਾਇਰੈਕਟਰ ਮੈਗਸੀਪਾ, ਦਿਲਰਾਜ ਸਿੰਘ ਪ੍ਰਬੰਧਕੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ, ਪ੍ਰਦੀਪ ਕੁਮਾਰ ਕਮਿਸ਼ਨਰ ਜਲੰਧਰ ਡਵੀਜ਼ਨ ਅਤੇ ਗੁਰਪ੍ਰੀਤ ਕੌਰ ਸਪਰਾ ਨੂੰ ਸਕੱਤਰ ਪ੍ਰਸੋਨਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

FacebookTwitterEmailWhatsAppTelegramShare
Exit mobile version