ਆਈ.ਪੀ.ਐਸ ਨਾਨਕ ਸਿੰਘ ਬਣੇ ਪਟਿਆਲਾ ਦੇ ਨਵੇਂ ਐਸਐਸਪੀ

ਪਟਿਆਲਾ, 2 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 2011 ਬੈਚ ਦੇ ਆਈ.ਪੀ.ਐਸ ਅਧਿਕਾਰੀ ਡਾ. ਨਾਨਕ ਸਿੰਘ ਜ਼ਿਲ੍ਹਾ ਪਟਿਆਲਾ ਦਾ ਨਵਾਂ ਐਸ.ਐਸ.ਪੀ. ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਮਾਨਸਾ ਵਿੱਚ ਬਤੌਰ ਐਸਐਸਪੀ ਆਪਣੀਆਂ ਸੇਵਾਵਾਂ ਦੇ ਰਹੇ ਸਨ। ਹੁਣ ਮਾਨਸਾ ਦਾ ਚਾਰਜ 2013 ਬੈਚ ਦੇ ਆਈ.ਪੀ.ਐਸ ਅਫ਼ਸਰ ਭਗਿਰਥ ਸਿੰਘ ਨੂੰ ਦਿੱਤਾ ਗਿਆ ਹੈ। ਭਗਿਰਥ ਸਿੰਘ ਪਹਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ ਤਾਇਨਾਤ ਸਨ, ਜਿੱਥੇ ਹੁਣ 2018 ਬੈਚ ਦੇ ਆਈ.ਪੀ.ਐਸ ਅਫਸਰ ਤੁਸ਼ਾਰ ਗੁਪਤਾ ਨੂੰ ਲਗਾਇਆ ਗਿਆ ਹੈ।

FacebookTwitterEmailWhatsAppTelegramShare
Exit mobile version