ਆਈ.ਪੀ.ਐਸ ਪ੍ਰਗਿਆ ਜੈਨ ਬਣੀ ਫਰੀਦਕੋਟ ਦੀ ਨਵੀਂ ਐਸ.ਐਸ.ਪੀ

ਫਰੀਦਕੋਟ, 2 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 2017 ਬੈਚ ਦੇ ਆਈ.ਪੀ.ਐਸ ਅਧਿਕਾਰੀ ਡਾ.ਪ੍ਰਗਿਆ ਜੈਨ ਨੂੰ ਫਰੀਦਕੋਟ ਦਾ ਨਵਾਂ ਐਸ.ਐਸ.ਪੀ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਫਾਜ਼ਿਲਕਾ ਦੇ ਐਸਐਸਪੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਫਰੀਦਕੋਟ ਦੇ ਐਸ.ਐਸ.ਪੀ ਹਰਜੀਤ ਸਿੰਘ ਨੂੰ ਡੀ.ਆਈ.ਜੀ. ਵਿਜੀਲੈਂਸ ਪੰਜਾਬ, ਐਸ.ਏ.ਐਸ.ਨਗਰ ਨਿਯੁਕਤ ਕੀਤਾ ਗਿਆ ਹੈ।

Exit mobile version