ਨਾ-ਬਾਲਿਗ (ਬੱਚਿਆ) ਅਤੇ ਮਾਤਾ ਪਿਤਾ ਨੂੰ ਨਵੇਂ ਟ੍ਰੈਫਿਕ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਹੋਰ 20 ਦਿਨ੍ਹਾਂ ਦਾ ਸਮਾਂ ਮਿਲਿਆ

ਇਲੈਕਟ੍ਰੋਨਿਕ ਵਾਹਨ ਸੰਬੰਧੀ ਵੀ ਕੀਤਾ ਸਪਸ਼ਟ ਸਾਇਸੈਂਸ ਹੋਣਾ ਹਰ ਇੱਕ ਲਈ ਲਾਜ਼ਮੀ

ਚੰਡੀਗੜ੍ਹ, 1 ਅਗਸਤ 2024 (ਦੀ ਪੰਜਾਬ ਵਾਇਰ)। ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਪੰਜਾਬ ਵੱਲੋਂ ਨਾ-ਬਾਲਿਗ (ਬੱਚਿਆ) 18 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆ ਵੱਲੋ 2 ਪਹੀਆ ਅਤੇ 4 ਪਹੀਆ ਵਾਹਨ ਚਲਾਉਣ ਤੇ ਰੋਕ ਲਗਾਉਣ ਸੰਬੰਧੀ 1 ਅਗਸਤ ਤੱਕ ਦੇ ਦਿੱਤੇ ਗਏ ਸਮੇਂ ਨੂੰ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਬੱਚਿਆਂ ਵਿੱਚ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵਿੱਚ ਇਸ ਕਾਨੂੰਨ ਦੀ ਜਾਗਰੂਕਤਾ ਲਈ ਟ੍ਰੈਫਿਕ ਵਿੰਗ ਵੱਲੋਂ 20 ਦਿਨ ਹੋਰ ਸਮਾਂ ਦੇ ਦਿੱਤਾ ਗਿਆ ਹੈ। ਜਿਸ ਦੇ ਚਲਦੇ ਹੁਣ 20-08-2024 ਨੂੰ ਇਹ ਨਿਯਮ ਲਾਗੂ ਹੋਣਗੇਂ। ਦੱਸਣਯੋਗ ਹੈ ਕਿ ਨਵੇਂ ਕਾਨੂੰਨ ਅਨੁਸਾਰ ਨਾਬਾਲਿਗ ਬੱਚਿਆ ਨੂੰ ਦੋ ਪਹੀਆ ਯਾਂ ਚਾਰ ਪਹੀਆ ਵਾਹਨ ਦੇਣ ਵਾਲੇ ਮਾਂ ਬਾਪ ਨੂੰ 25 ਹਜਾਰ ਰੁਪਏ ਤੱਕ ਦਾ ਜੁਰਮਾਣਾ ਯਾ 3 ਸਾਲ ਕੈਦ ਹੋ ਸਕਦੀ ਹੈ।

ਵਧੀਕ ਡਾਇਰੈਕਟਰ ਜਨਰਲ ਪੰਜਾਬ ਵੱਲੋਂ ਮੁੜ ਤੋਂ ਸਪਸਟ ਕੀਤਾ ਗਿਆ ਹੈ ਕਿ ਸਮੂਹ ਪੰਜਾਬ ਵਿੱਚ ਬਾਰ-ਬਾਰ ਇੱਕ ਗੱਲ ਪੁੱਛੀ ਜਾ ਰਹੀ ਹੈ ਕਿ 16 ਸਾਲ ਤੋਂ ਉਪਰ ਦਾ ਬੱਚਾ ਇਲੈਕਟ੍ਰੋਨਿਕ 2 ਪਹੀਆ ਵਹੀਕਲ ਚਲਾ ਸਕਦਾ ਹੈ ਜਾ ਨਹੀਂ ।

ਇਸ ਬਾਰੇ ਸਪਸਟ ਕਰਦੇ ਹੋਏ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਵਹੀਕਲ 2 ਕਿਸਮ ਦੇ ਹਨ (ਹਾਈ ਸਪੀਡ ਅਤੇ ਲੋਅ ਸਪੀਡ) ਹਾਈ ਸਪੀਡ 2 ਪਹੀਆ ਵਹੀਕਲ ਉਹ ਇਲੈਕਟ੍ਰੋਨਿਕ ਵਹੀਕਲ ਹੈ ਜਿਸ ਨੂੰ ਕੋਈ ਵੀ ਵਿਅਕਤੀ ਏਜੰਸੀ ਤੋਂ ਖਰੀਦਦਾ ਹੈ ਤਾਂ ਉਸ ਨੂੰ ਉਸ ਦੇ ਜਿਲ੍ਹੇ ਮੁਤਾਬਿਕ ਹਰੇ ਰੰਗ ਦੀ ਨੰਬਰ ਲਗਾ ਕੇ ਸਮੇਤ ਰਜਿਸਟਰੇਸ਼ਨ ਸਰਟੀਫਿਕੇਟ ਅਤੇ ਬੀਮਾਂ ਕਰਕੇ ਹੀ ਸੜਕ ਤੇ ਉਤਾਰਨ ਲਈ ਦਿੰਦਾ ਹੈ। ਇਹ 2 ਪਹੀਆ ਵਹੀਕਲ ਸੜਕਾਂ ਤੇ ਚੱਲ ਰਹੇ ਪੈਟਰਲ 2 ਪਹੀਆ ਵਹੀਕਲ (ਐਕਟਿਵਾ, ਜੂਪੀਟਰ, ਮੈਸਟਰੋ ਆਦਿ) 110 ਸੀਸੀ ਦੀ ਪਾਵਰ ਰੇਂਜ ਵਿੱਚ ਆਉਂਦਾ ਹੈ ਇਹ ਵਹੀਕਲ 18 ਸਾਲ ਤੋਂ ਉਪਰ ਦਾ ਬੱਚਾ ਜੇਕਰ ਉਸ ਪਾਸ ਡਰਾਇਵਿੰਗ ਲਾਇਸੰਸ ਹੈ ਤਾਂ ਹੀ ਚਲਾ ਸਕਦਾ ਹੈ। ਇਸ ਉਪਰ ਜੇਕਰ ਕੋਈ ਸੱਚਾ ਹਿੰਦੂ ਸਮਾਜ ਨਾਲ ਸਬੰਧ ਹੈ ਤਾਂ ਉਹ ਹੈਲਮੇਟ ਦੀ ਜ਼ਰੂਰ ਪਹਿਨਗਾ ਅਤੇ ਸਿੱਖ ਸਮਾਜ ਦਾ ਬੱਚਾ ਸਿਰ ਤੇ ਪੱਗੜ੍ਹੀ ਪਹਿਣ ਕੇ ਚਲਾ ਸਕਦਾ ਹੈ।

ਇਸ ਤਰ੍ਹਾਂ ਲੋ ਸਪੀਡ ਇਲੈਕਟ੍ਰਾਨਿਕ 2 ਪਹੀਆ ਵਹੀਕਲ ਉਹ ਵਹੀਕਲ ਹੈ ਜਿਸ ਉੱਪਰ ਰਜਿਸਟਰੇਸ਼ਨ ਨੰਬਰ ਪਲੇਟ ਨਹੀਂ ਲਗਦੀ ਹੈ ਇਸ ਦੀ 50 ਸੀਸੀ ਪਾਵਰ ਹੈ। ਇਸ ਵਹੀਕਲ ਨੂੰ 16 ਸਾਲ ਤੋਂ ਉਪਰ ਦਾ ਬੱਚਾ ਸਿਰ ਤੇ ਹੈਲਮੇਟ ਪਾ ਕੇ ਅਤੇ ਬਿਨ੍ਹਾਂ ਗੇਅਰ ਵਾਲਾ ਲਾਇਸੰਸ ਹਾਸਲ ਕਰਕੇ ਹੀ ਚਲਾ ਸਕਦਾ ਹੈ ਅਤੇ ਸਿੱਖ ਸਮਾਜ ਦਾ ਬੱਚਾ ਆਪਣੇ ਸਿਰ ਤੇ ਪੱਗੜ੍ਹੀ ਪਹਿਣ ਕੇ ਚਲਾ ਸਕਦਾ ਹੈ।

FacebookTwitterEmailWhatsAppTelegramShare
Exit mobile version