ਗੁਰਦਾਸਪੁਰ ਦੇ ਪਿੰਡ ਨੜਾਵਾਲੀ ਦਾ ਵਸਨੀਕ ਵੀ ਪੁੱਜਾ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’: ਪ੍ਰੋਗਰਾਮ ਲਈ ਮਾਝੇ ਅਤੇ ਦੁਆਬੇ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ

ਜਲੰਧਰ, 25 ਜੁਲਾਈ 2024 (ਦੀ ਪੰਜਾਬ ਵਾਇਰ)।ਜਨਤਕ ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕਰਨ ਲਈ ਸ਼ੁਰੂ ਕੀਤੇ ਵਿਲੱਖਣ ਪ੍ਰੋਗਰਾਮ ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਲਈ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ ਤੌਰ ਉੱਤੇ ਧੰਨਵਾਦ ਕੀਤਾ।

ਜਲੰਧਰ ਸ਼ਹਿਰ ਦੇ ਨਿਊ ਮਾਡਲ ਹਾਊਸ ਦੇ ਅਕਸ਼ੇ ਸ਼ਰਮਾ ਨੇ ਮੁੱਖ ਮੰਤਰੀ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੇ ਕੇਸ ਦੀ ਪ੍ਰਕ੍ਰਿਆ ਛੇਤੀ ਪੂਰੀ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ। ਅਕਸ਼ੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।

ਜਲੰਧਰ ਦਾ ਅਕਸ਼ੇ ਸ਼ਰਮਾ

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੜਾਵਾਲੀ ਦੇ ਵਾਸੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੱਸਿਆ ਕਿ ਉਸ ਦੇ ਪਿੰਡ ਪ੍ਰਾਇਮਰੀ ਅਤੇ ਮਿਡਲ ਸਕੂਲ ਹੈ ਅਤੇ ਉਸ ਦੇ ਐਨ ਆਰ ਆਈ ਭਰਾ ਨੇ ਦੋ ਕਰੋੜ ਰੁਪਏ ਖਰਚ ਕੇ ਸਕੂਲ ਨੂੰ ਅਪਗ੍ਰੇਡ ਕੀਤਾ ਹੈ। ਉਸ ਨੇ ਮੁੱਖ ਮੰਤਰੀ ਕੋਲ ਇਸ ਸਕੂਲ ਨੂੰ ਹਾਈ ਸਕੂਲ ਵਜੋਂ ਅਪਗਰੇਡ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਛੇਤੀ ਹੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ ਹੈ।

ਫਿਲੌਰ ਦਾ ਹਰੀਸ਼ ਆਨੰਦ

ਫਿਲੌਰ ਤੋਂ ਹਰੀਸ਼ ਚੰਦ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੀਤਿਕਾ ਅਨੰਦ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਯੁਰਵੈਦਿਕ ਡਿਗਰੀ ਪ੍ਰਾਪਤ ਬੇਟੀ ਲਈ ਢਕੁਵੇਂ ਰੋਜ਼ਗਾਰ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਨੌਜਵਾਨ ਨੂੰ ਯੋਗਤਾ ਅਤੇ ਮੈਰਿਟ ਦੇ ਆਧਾਰ ਉੱਤੇ ਨੌਕਰੀ ਦੇਣ ਲਈ ਵਚਨਬੱਧ ਹੈ।

ਹੋਸ਼ਿਆਰਪੁਰ ਦਾ ਸੁਰੇਸ਼ ਸਿੰਘ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਟੀਗੜ੍ਹ ਦੇ ਸਾਬਕਾ ਸਰਪੰਚ ਸੁਰੇਸ਼ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਨਾਲ ਜੁੜੇ ਪੁਲਿਸ ਕੇਸ ਨੂੰ ਲੈ ਕੇ ਮੁੱਖ ਮੰਤਰੀ ਕੋਲ ਇਨਸਾਫ਼ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਤੁਰੰਤ ਹੁਸ਼ਿਆਰਪੁਰ ਦੇ ਐਸ ਐਸ ਪੀ ਨੂੰ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ।ਇਸੇ ਤਰ੍ਹਾਂ ਅੰਮ੍ਰਿਤਸਰ ਦਾ ਇਕ ਵਸਨੀਕ ਵੀ ਮੁੱਖ ਮੰਤਰੀ ਕੋਲ ਪੁਲਿਸ ਵਿਭਾਗ ਨਾਲ ਸਬੰਧਤ ਅਪੀਲ ਲੈ ਕੇ ਪਹੁੰਚਿਆ ਜਿਸ ਉੱਪਰ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

Exit mobile version