ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ -ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ ਸੁਸਾਇਟੀ ਵਲੋਂ ਕਲਾਨੌਰ ’ਚ ਖੂਨਦਾਨ ਕੈਂਪ 27 ਨੂੰ:ਮਹਾਂਦੇਵ, ਬਲਹੋਤਰਾ, ਵਰਮਾਂ

ਕਲਾਨੌਰ, 25 ਜੁਲਾਈ 2024 (ਗੁਰਸ਼ਰਨਜੀਤ ਪੂਰੇਵਾਲ )। ਸਮਾਜਸੇਵਾ ਅਤੇ ਖੂਨਦਾਨ ਦੇ ਖੇਤਰ ’ਚ ਸੇਵਾਵਾਂ ਨਿਭਾ ਰਹੀਆਂ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਸ. ਉੂਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲਾਨੌਰ ਦੇ ਸਰਕਾਰੀ ਹਸਪਤਾਲ ਵਿੱਚ ਸ਼ਨੀਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਖੂਨਦਾਨ ਕੈਂਪ ਸਬੰਧੀ ਗੱਲਬਾਤ ਕਰਦਿਆਂ ਸੁਸਾਇਟੀ ਦੇ ਨੁਮਾਇੰਦੇ ਕਾਕਾ ਮਹਾਂਦੇਵ, ਪ੍ਰਦੀਪ ਬਲਹੋਤਰਾ, ਰੋਹਿਤ ਵਰਮਾਂ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣ ਵਾਲੇ ਇਸ ਕੈਂਪ ’ਚ ਬਲੱਡ ਬੈਂਕ ਬਟਾਲਾ ਦੀ ਟੀਮ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਕੋਲ ਰੋਜਾਨਾਂ ਦਰਜਨਾਂ ਲੋੜਵੰਦ ਖੂਨ ਦੀ ਪੂਰਤੀ ਲਈ ਸੰਪਰਕ ਕਰ ਰਹੇ ਹਨ ਜਦਕਿ ਇਸ ਸਮੇਂ ਬਲੱਡ ਬੈਂਕਾਂ ’ਚ ਖੂਨ ਦੀ ਕਿੱਲਤ ਚੱਲ ਰਹੀ ਹੈ। ਜਿਸ ਕਾਰਨ ਸੁਸਾਇਟੀ ਵਲੋਂ ਮੌਕੇ ’ਤੇ ਖੂਨਦਾਨ ਕਰਨ ਲਈ ਸੇਵਾਦਾਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਖੂਨਦਾਨ ਦੀ ਸੇਵਾ ਕਰਨ ਵਾਲਾ ਡੋਨਰ ਮੌਕੇ ’ਤੇ ਨਹੀਂ ਵੀ ਪਹੁੰਚ ਸਕਦਾ ਜਿਸ ਦੇ ਮੱਦੇਨਜ਼ਰ ਕਲਾਨੌਰ ਦੇ ਸਰਕਾਰੀ ਹਸਪਤਾਲ ’ਚ 27 ਜੁਲਾਈ ਦਿਨ ਸਨੀਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

Exit mobile version