ਪਕੌੜੇ ਬਣਾਉਂਦਿਆ ਦੁਕਾਨ ਨੂੰ ਲੱਗੀ ਸੀ ਅੱਗ, ਵਪਾਰ ਮੰਡਲ ਨੇ ਦੁਕਾਨਦਾਰ ਨੂੰ ਦਿੱਤੀ ਮਾਲੀ ਸਹਾਇਤਾ

ਗੁਰਦਾਸਪੁਰ 24 ਜੁਲਾਈ 2024 (ਦੀ ਪੰਜਾਬ ਵਾਇਰ)। ਬੀਤੇ ਦਿਨੀਂ ਗੁਰਦਾਸਪੁਰ ਦੀ ਮਛਲੀ ਮਾਰਕੀਟ ਸਥਿਤ ਇੱਕ ਦੁਕਾਨ ਵਿੱਚ ਗੈਸ ਤੇ ਪਕੋੜੇ ਬਣਾਉਂਦੇ ਸਮੇਂ ਭਿਆਨਕ ਅੱਗ ਲੱਗ ਗਈ ਸੀ ਜੋ ਹੌਲੀ ਹੌਲੀ ਫੈਲਣੀ ਸ਼ੁਰੂ ਹੋ ਗਈ ਸੀ ਪਰ ਪੁਲਿਸ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਅੱਗ ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਤੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਸੀ। ਅੱਜ ਵਪਾਰ ਮੰਡਲ ਦੇ ਜਿਲਾ ਪ੍ਰਧਾਨ ਦਰਸ਼ਨ ਮਹਾਜਨ ਆਪਣੇ ਸਾਥੀਆਂ ਸਮੇਤ ਦੁਕਾਨ ਮਾਲਕ ਮਿੰਟੂ ਨੂੰ ਮਾਲੀ ਸਹਾਇਤਾ ਦੇਣ ਪਹੁੰਚੇ।

ਜਾਣਕਾਰੀ ਦਿੰਦਿਆ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਰਾਜ ਨੇ ਕਿਹਾ ਕਿ ਦੁਕਾਨਦਾਰ ਦਾ ਸਾਰਾ ਦਾਰੋਮਦਾਰ ਉਸਦੀ ਦੁਕਾਨ ਹੁੰਦੀ ਹੈ ਜਿਸ ਦੇ ਸਿਰ ਤੇ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਦਾ ਹੈ ਪਰ ਜੇਕਰ ਅੱਗਜਨੀ ,ਚੋਰੀ ਜਾਂ ਕੁਝ ਹੋਰ ਅਜਿਹਾ ਨੁਕਸਾਨ ਹੋ ਜਾਵੇ ਤਾਂ ਦੁਕਾਨਦਾਰ ਦਾ ਸਾਰਾ ਦਾ ਸਾਰਾ ਸਰਕਲ ਵਿਗੜ ਜਾਂਦਾ ਹੈ। ਗੁਰਦਾਸਪੁਰ ਸ਼ਹਿਰ ਦੇ ਕਈ ਦੁਕਾਨਦਾਰਾਂ ਨੂੰ ਅੱਗਜਨੀ ਦੀਆਂ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਇਹਨਾਂ ਦੁਕਾਨਦਾਰ ਦੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਵਪਾਰ ਮੰਡਲ ਵੱਲੋਂ ਪੂਰੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਆਪਣਾ ਵਪਾਰ ਮੁੜ ਤੋਂ ਖੜਾ ਕਰ ਸਕਣ। ਬੀਤੇ ਦਿਨੀਂ ਪਕੌੜੇ ਬਣਾਉਂਦੇ ਸਮੇਂ ਮਛਲੀ ਮਾਰਕੀਟ ਵਿੱਚ ਸਥਿਤ ਮੋੰਟੂ ਟੀ ਸਟਾਲ ਨੂੰ ਅੱਗ ਲੱਗ ਗਈ ਸੀ। ਉਹਨਾਂ ਕਿਹਾ ਕਿ ਇਹ ਛੋਟੀ ਜਿਹੀ ਜਿਹੀ ਦੁਕਾਨ ਹੈ ਜਿਸ ਦਾ ਅੱਗ ਨਾਲ ਕਾਫੀ ਨੁਕਸਾਨ ਹੋਇਆ ਤੇ ਉਸਨੂੰ ਨੁਕਸਾਨ ਦੀ ਭਰਭਾਈ ਵਪਾਰ ਮੰਡਲ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਦਰਸ਼ਨ ਮਹਾਜਨ ਨੇ ਕਿਹਾ ਕਿ ਵਪਾਰ ਮੰਡਲ ਦੁਕਾਨਦਾਰ ਦਾ ਪੂਰਾ ਨੁਕਸਾਨ ਤਾਂ ਪੂਰਾ ਨਹੀਂ ਕਰ ਸਕਦਾ ਪਰ ਉਸ ਨੂੰ ਆਪਣਾ ਵਪਾਰ ਮੁੜ ਤੋਂ ਖੜਾ ਕਰਨ ਲਈ ਥੋੜੀ ਬਹੁਤ ਮਾਲੀ ਸਹਾਇਤਾ ਦੇ ਕੇ ਉਸਦੇ ਜਖਮਾਂ ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਪਾਰ ਮੰਡਲ ਵੱਲੋਂ ਇਹ ਕੰਮ ਸਹਿਯੋਗੀ ਦੁਕਾਨਦਾਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਸਿਰਫ ਗੁਰਦਾਸਪੁਰ ਦਾ ਵਪਾਰ ਮੰਡਲ ਹੀ ਅਜਿਹਾ ਕੰਮ ਕਰ ਰਿਹਾ ਹੈ। ਇਸ ਨਾਲ ਵਪਾਰੀ ਭਰਾਵਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਿਲ ਜੁਲ ਕੇ ਅਤੇ ਲੋੜ ਪੈਣ ਤੇ ਇੱਕ ਦੂਜੇ ਦੀ ਸਹਾਇਤਾ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

ਇਸ ਮੌਕੇ ਜੋਗਿੰਦਰ ਪਾਲ ਤੁਲੀ, ਪਵਨ ਕੋਚਰ, ਸੁਰਿੰਦਰ ਮਹਾਜਨ, ਅਜੇ ਸੂਰੀ, ਰੰਜੂ ਸ਼ਰਮਾ ਅਸ਼ੋਕ ਵੈਦ, ਹਰਦੀਪ ਸਿੰਘ, ਗੌਰਵ ਮਹਾਜਨ, ਅਨਿਲ ਮਹਾਜਨ, ਵਿਨੈ ਗਾਂਧੀ, ਰਜਿੰਦਰ ਸਰਨਾ, ਪੰਕਜ ਮਹਾਜਨ ਆਦਿ ਵੀ ਹਾਜਰ ਸਨ

Exit mobile version