ਪਿੰਡ ਸੈਦੋਕਲਾਂ ਅੰਦਰ ਇੱਟਾਂ ਨਾਲ ਹਮਲਾ ਕਰਕੇ ਪਿਓ-ਪੁੱਤ ਨੂੰ ਜ਼ਖਮੀ ਕਰਨ ਦੇ ਮਾਮਲੇ ‘ਚ 7 ਹਮਲਾਵਰ ਨਾਮਜ਼ਦ

ਗੁਰਦਾਸਪੁਰ, 17 ਜੁਲਾਈ 2024 (ਦੀ ਪੰਜਾਬ ਵਾਇਰ)। ਥਾਣਾ ਪੁਰਾਣਾ ਸ਼ਾਲਾ ਦੀ ਪੁਲੀਸ ਨੇ ਇੱਟਾਂ ਨਾਲ ਹਮਲਾ ਕਰਕੇ ਪਿਓ-ਪੁੱਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ 7 ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਮਾਮਲਾ ਥਾਣਾ ਸਦਰ ਅਧੀਨ ਪੈਂਦੇ ਪਿੰਡ ਸੈਦੋਵਾਲ ਕਲਾਂ ਦਾ ਹੈ।

ਪਿੰਡ ਸੈਦੋਵਾਲ ਕਲਾਂ ਦੇ ਰਹਿਣ ਵਾਲੇ ਰਹਿਮਤ ਮਸੀਹ ਪੁੱਤਰ ਨਥਾਨੀਅਲ ਮਸੀਹ ਨੇ ਦੋਸ਼ ਲਗਾਉਂਦੇ ਹਏ ਦੱਸਿਆ ਕਿ ਉਹ ਆਪਣੇ ਲੜਕੇ ਸੈਮੂਅਲ ਨਾਲ ਆਪਣੇ ਘਰ ਸੀ। ਰਾਤ ਸਮੇਂ ਮੁਲਜ਼ਮ ਅਮਰਜੀਤ, ਸਰਵਣ ਮਸੀਹ, ਪ੍ਰਵੇਜ਼ ਮਸੀਹ, ਸਨਾ ਜੀਆ, ਜੋਬਨ ਮਸੀਹ, ਸਾਹਿਲ ਮਸੀਹ ਅਤੇ ਵਿਜੇ ਮਸੀਹ ਵਾਸੀ ਉਨ੍ਹਾਂ ਦੇ ਪਿੰਡ ਦੇ ਹੀ ਘਰ ਦੀ ਛੱਤ ’ਤੇ ਚੜ੍ਹ ਗਏ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਉਧਰ ਮੁਲਜ਼ਮ ਅਮਰਜੀਤ ਨੇ ਗਲੀ ਵਿੱਚ ਖੜ੍ਹਾ ਹੋ ਕੇ ਉਨ੍ਹਾਂ ਦੇ ਘਰ ’ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਇੱਟ ਸੁੱਟ ਦਿੱਤੀ। ਮੁਲਜ਼ਮ ਸਰਵਣ ਮਸੀਹ ਨੇ ਆਪਣੇ ਲੜਕੇ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਇੱਟ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ।

Exit mobile version