ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਏਅਰ ਫੋਰਸ ਵਿੱਚ ਅਗਨੀਵੀਰ ਵਾਯੂ ਲਈ ਮੁਫ਼ਤ ਸਿਖਲਾਈ ਸ਼ੁਰੂ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 15 ਜੁਲਾਈ 2024 (ਦੀ ਪੰਜਾਬ ਵਾਇਰ) । ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋਂ ਏਅਰ ਫੋਰਸ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਸਿਖਲਾਈ ਕੈਂਪ ਵਿੱਚ ਦਾਖਲਾ ਸ਼ੁਰੂ ਹੈ। ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ( ਗੁਰਦਾਸਪੁਰ ) ਵਿਖੇ ਆਰਮੀ ਅਤੇ ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ ਲਈ ਨੌਜਵਾਨਾਂ ਮੁਫ਼ਤ ਲਿਖਤੀ ਅਤੇ ਸਰੀਰਕ ਸਿਖਲਾਈ ਦਿੱਤੀ ਜਾ ਰਹੀ ਹੈ।

ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਦੇ ਟਰੇਨਿੰਗ ਅਫ਼ਸਰ ਸੂਬੇਦਾਰ (ਰਿਟਾ:) ਗੁਰਨਾਮ ਸਿੰਘ ਨੇ ਦੱਸਿਆ ਕਿ ਜਿਹੜੇ ਯੁਵਕ ਬਾਰ੍ਹਵੀਂ ਪਾਸ ਹਨ ਅਤੇ ਉਨ੍ਹਾਂ ਦੀ ਉਮਰ 17 ਸਾਲ 6 ਮਹੀਨੇ ਹੈ, ਉਹ ਏਅਰ ਫੋਰਸ ਦੀ ਆਫ਼ੀਸ਼ੀਅਲ ਵੈੱਬ-ਸਾਈਟ ‘ਤੇ 27 ਜੁਲਾਈ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਏਅਰ ਫੋਰਸ ਵਾਯੂ ਲਈ ਅਪਲਾਈ ਕੀਤਾ ਹੋਵੇਗਾ ਉਹ ਭਰਤੀ ਸਬੰਧੀ ਸਿਖਲਾਈ ਲੈਣ ਲਈ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ( ਗੁਰਦਾਸਪੁਰ )ਵਿਖੇ ਕੈਂਪ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਮੁਫ਼ਤ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਚਾਹਵਾਨ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਤੇ ਉਨ੍ਹਾਂ ਦੀਆਂ 2-2 ਫ਼ੋਟੋ ਕਾਪੀਆਂ ਅਤੇ 4 ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿੱਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 62830-31125, 94674-56808, 94174-20125 ਮੋਬਾਈਲ ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Exit mobile version