ਪਿੰਡ ਨਵਾਂ ਪਿੰਡ ਝਾਵਰ ਅੰਦਰ ਘਰ ਚ ਦਾਖਲ ਹੋ ਕੇ ਇੱਟਾ ਪੱਥਰ ਚਲਾ ਕੇ ਭੰਨ ਤੌੜ ਕਰਨ ਅਤੇ ਅੱਗ ਲਗਾਉਣ ਦੇ ਚਲਦੇ ਮਾਮਲਾ ਦਰਜ

FIR

ਗੁਰਦਾਸਪੁਰ, 11 ਜੁਲਾਈ 2024 (ਦੀ ਪੰਜਾਬ ਵਾਇਰ)। ਥਾਣਾ ਤਿੱਬੜ ਦੀ ਪੁਲੀਸ ਨੇ ਥਾਣੇ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਝਾਵਰ ਵਿੱਚ ਇਕ ਦੋਸ਼ੀ ਖਿਲਾਫ਼ ਘਰ ਅੰਦਰ ਦਾਖਲ ਹੋ ਕੇ ਇੱਟਾ ਪੱਥਰ ਚਲਾਉਣ, ਗੈਸ ਸਿਲੰਡਰ ਨਾਲ ਬੈੱਡਰੂਮ ਨੂੰ ਅੱਗ ਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਸਿਮਰਜੀਤ ਕੌਰ ਪਤਨੀ ਜਤਿੰਦਰਪਾਲ ਸਿੰਘ ਵਾਸੀ ਨਵਾਂ ਪਿੰਡ ਝਾਵਰ ਨੇ ਦੱਸਿਆ ਕਿ ਉਹ ਆਪਣੇ ਘਰ ਮੌਜੂਦ ਸੀ। ਰਾਤ ਕਰੀਬ 10 ਵਜੇ ਉਸ ਦਾ ਭਤੀਜਾ ਇੰਦਰਬੀਰ ਸਿੰਘ ਗੇਟ ਟੱਪ ਕੇ ਅੰਦਰ ਦਾਖਲ ਹੋਇਆ। ਜਿਨ੍ਹਾਂ ਨੇ ਇੱਟਾਂ-ਪੱਥਰ ਚਲਾ ਕੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜ ਦਿੱਤੀਆਂ। ਇੰਨਾ ਹੀ ਨਹੀਂ ਦੋਸ਼ੀਆਂ ਨੇ ਰਸੋਈ ‘ਚ ਪਏ ਗੈਸ ਸਿਲੰਡਰ ਦੇ ਚੁੱਲੇ ਦੀ ਵਰਤੋਂ ਕਰਕੇ ਬੈੱਡਰੂਮ ‘ਚ ਅੱਗ ਲਗਾ ਦਿੱਤੀ, ਜਿਸ ਕਾਰਨ ਡਬਲ ਬੈੱਡ ਸ਼ੀਟ ਸੜ ਗਈ। ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਜਦਕਿ ਦੋਸ਼ੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

FacebookTwitterEmailWhatsAppTelegramShare
Exit mobile version