ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਸਾਰੇ ਉਮੀਦਵਾਰ 30 ਜੂਨ ਨੂੰ ਸਵੇਰੇ 11:00 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਚੋਣ ਖਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਦੀ ਹਾਜ਼ਰੀ ਵਿੱਚ ਆਪਣੇੇ ਚੋਣ ਖ਼ਰਚਾ ਰਜਿਸਟਰ ਜਮ੍ਹਾਂ ਕਰਵਾਉਣਗੇ

ਗੁਰਦਾਸਪੁਰ, 29 ਜੂਨ 2024 (ਦੀ ਪੰਜਾਬ ਵਾਇਰ ) । ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਸਾਰੇ ਉਮੀਦਵਾਰ 30 ਜੂਨ ਨੂੰ ਸਵੇਰੇ 11:00 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਚੋਣ ਖਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਦੀ ਹਾਜ਼ਰੀ ਵਿੱਚ ਆਪਣੇੇ ਚੋਣ ਖ਼ਰਚਾ ਰਜਿਸਟਰ ਜਮ੍ਹਾਂ ਕਰਵਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਲਈ ਨਿਯੁਕਤ ਕੀਤੇ ਚੋਣ ਖ਼ਰਚਾ ਅਬਜ਼ਰਵਰ ਸ੍ਰੀ ਹਰਸ਼ਦ ਵੇਂਗੁਲੇਰਕਰ ਗੁਰਦਾਸਪੁਰ ਪਹੁੰਚ ਗਏ ਹਨ ਅਤੇ ਮਿਤੀ 30 ਜੂਨ ਨੂੰ ਸਵੇਰੇ 11:00 ਵਜੇ ਸਥਾਨਕ ਪੰਚਾਇਤ ਭਵਨ ਵਿਖੇ ਚੋਣ ਲੜ ਚੁੱਕੇ ਸਾਰੇ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਨੂੰ ਜਮ੍ਹਾਂ ਕੀਤਾ ਜਾਵੇਗਾ। ਇਸ ਮੌਕੇ ਸਮੂਹ ਸਹਾਇਕ ਖ਼ਰਚਾ ਅਬਜ਼ਰਵਰ ਵੀ ਹਾਜ਼ਰ ਹੋਣਗੇ।

ਉਨ੍ਹਾਂ ਕਿਹਾ ਕਿ ਚੋਣ ਨਤੀਜਾ ਆਉਣ ਦੇ 30 ਦਿਨਾਂ ਦੇ ਅੰਦਰ ਹਰ ਉਮੀਦਵਾਰ ਵੱਲੋਂ ਆਪਣਾ ਚੋਣ ਖ਼ਰਚਾ ਰਜਿਸਟਰ ਚੋਣ ਦਫ਼ਤਰ ਵਿੱਚ ਜਮਾਂ ਕਰਵਾਉਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਉਮੀਦਵਾਰ ਉੱਪਰ ਚੋਣ ਕਮਿਸ਼ਨ ਤਿੰਨ ਸਾਲ ਲਈ ਚੋਣ ਲੜਨ `ਤੇ ਰੋਕ ਲਗਾ ਸਕਦਾ ਹੈ। ਉਨ੍ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਚੁੱਕੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਤੀ 30 ਜੂਨ 2024 ਨੂੰ ਸਵੇਰੇ 11:00 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਪਹੁੰਚਣ ਅਤੇ ਆਪਣੇ ਚੋਣ ਖਰਚਾ ਰਜਿਸਟਰ ਜ਼ਿਲ੍ਹਾ ਚੋਣ ਦਫ਼ਤਰ ਨੂੰ ਜਮ੍ਹਾਂ ਕਰਵਾਉਣ।

Exit mobile version