ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਉਂਸਲਰ ਨੂੰ ਲੋਕ ਸਭਾ ਚੋਣਾ ਦੌਰਾਣ ਵਧੀਆ ਕਾਰਗੁਜਾਰੀ ਲਈ ਕੀਤਾ ਸਨਮਾਨਿਤ

ਗੁਰਦਾਸਪੁਰ, 24 ਜੂਨ 2024 (ਦੀ ਪੰਜਾਬ ਵਾਇਰ)। ਮਾਨਯੋਗ ਡਿਪਟੀ ਕਮਿਸ਼ਨਰ -ਕਮ- ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ, ਆਈ.ਏ.ਐਸ ਜੀ ਵਲੋਂ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਉਂਸਲਰ ਨੂੰ ਲੋਕ ਸਭਾ ਚੋਣਾ ਦੌਰਾਣ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਹਨਾਂ ਡਿਪਟੀ ਕਮਿਸਨਰ -ਕਮ- ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ, ਆਈ.ਏ.ਐਸ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਤੇ ਚੋਣ ਦਫਤਰ ਵਲੋਂ ਦਿੱਤੀ ਗਈ ਹਰ ਡਿਉਟੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਖੁਸ਼ੀ ਨਾਲ ਨਿਭਾਉਣਗੇ। ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆਂ ਸੇਵਾਵਾਂ, ਨਸ਼ਿਆਂ ਅਤੇ ਵੱਖ ਵੱਖ ਜਾਗਰੂਕਤਾ ਅਭਿਆਨਾ ਲਈ ਪਹਿਲਾ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੋਜਗਾਰ ਵਿਭਾਗ ਅਤੇ ਸਿੱਖਿਆ ਵਿਭਾਗ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਇਸ ਮੋਕੇ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ, ਡੀ.ਡੀ.ਪੀ.ਓ ਸਤੀਸ਼ ਕੁਮਾਰ ਅਤੇ ਐਸ.ਡੀ.ਐਮ ਡੇਰਾ ਬਾਬਾ ਨਾਨਕ , ਐਸ.ਡੀ.ਐਮ ਬਟਾਲਾ ਅਤੇ ਜਿਲ੍ਹਾ ਸਿੱਖਿਆ ਪ੍ਰਾਇਮਰੀ ਹਾਜਰ ਸਨ।

Exit mobile version