ਗੁਰਦਾਸਪੁਰ, 19 ਜੂਨ 2024 (ਮੰਨਨ ਸੈਣੀ)। ਗੁਰਦਾਸਪੁਰ ਦੀ ਸੀਨੀਅਰ ਮੈਡਿਕਲ ਅਫ਼ਸਰ ਡਾ ਵਿਮੀ ਮਹਾਜਨ ਨੂੰ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬਤੌਰ ਗੁਰਦਾਸਪੁਰ ਦੇ ਸਿਵਲ ਸਰਜਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਡਾ ਵਿਮੀ ਮਹਾਜਨ ਇਸ ਸਮੇਂ ਆਈ ਮੋਬਾਈਲ ਯੂਨਿਟ ਜਿਲ੍ਹਾਂ ਗੁਰਦਾਸਪੁਰ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਹਨ।
