ਜਿਲ੍ਹਾ ਪਠਾਨਕੋਟ ਦੀ ਧੀ ਨਿਵੇਦਿਤਾ ਸੈਣੀ ਨੇ ਵਧਾਇਆ ਜਿਲ੍ਹੇ ਦਾ ਮਾਨ: ਭਾਰਤੀ ਹਵਾਈ ਫ਼ੌਜ ਵਿੱਚ ਬਣੀ ਫ਼ਲਾਇੰਗ ਅਫਸਰ

ਪਠਾਨਕੋਟ 15 ਜੂਨ 2024 (ਮੰਨਨ ਸੈਣੀ)। ਜ਼ਿਲ੍ਹਾ ਪਠਾਨਕੋਟ ਦੀ ਧੀ ਨਿਵੇਦਿਤਾ ਸੈਣੀ ਨੇ ਪਠਾਨਕੋਟ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਨਿਵੇਦਿਤਾ ਸੈਣੀ ਭਾਰਤੀ ਹਵਾਈ ਸੈਨਾ ਵਿੱਚ ਫ਼ਲਾਇੰਗ ਅਫ਼ਸਰ ਨਿਯੁਕਤ ਹੋਈ ਹੈ। ਨਿਵੇਦਿਤਾ ਸੈਣੀ ਸ. ਹਰਿੰਦਰ ਸਿੰਘ ਸੈਣੀ ਦੀ ਧੀ ਹੈ ਜੋ ਕਿ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ। ਨਿਵੇਦਿਤਾ ਹਵਾਈ ਸੈਨਾ ਦੀ ਲਾਜਿਸਟਿਕ ਬ੍ਰਾਂਚ ਵਿਚ ਸ਼ਾਮਲ ਹੋਵੇਗੀ।

ਨਿਵੇਦਿਤਾ ਸੈਣੀ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਪੜ੍ਹਦੀ ਸੀ ਅਤੇ ਇਸ ਵੱਕਾਰੀ ਸੰਸਥਾ ਦੀਆਂ ਦੋ ਕੈਡਿਟ ਹਰੂਪ ਕੌਰ ਅਤੇ ਨਿਵੇਦਿਤਾ ਸੈਣੀ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਫ਼ਲਾਇੰਗ ਅਫ਼ਸਰ ਵਜੋਂ ਸ਼ਾਮਲ ਹੋ ਗਈਆਂ ਹਨ।

Exit mobile version