ਰੇਲਵੇ ਫਲਾਈਓਵਰ ਨਿਰਮਾਣ ਸੰਘਰਸ਼ ਕਮੇਟੀ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਦੀਨਾਨਗਰ, 15 ਜੂਨ 2024 (ਦੀ ਪੰਜਾਬ ਵਾਇਰ)। ਰੇਲਵੇ ਫਲਾਈਓਵਰ ਨਿਰਮਾਣ ਸੰਘਰਸ਼ ਕਮੇਟੀ ਦੀ ਮੀਟਿੰਗ ਸੁਖਵਿੰਦਰ ਸਿੰਘ ਪਾਹੜਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿੱਚ ਫਲਾਈਓਵਰ ਮੁਕੰਮਲ ਹੋਣ ਦੇ ਬਾਵਜੂਦ ਚਾਲੂ ਨਾ ਹੋਣ ’ਤੇ ਰੋਹ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਸੁਖਵਿੰਦਰ ਪਾਹੜਾ ਨੇ ਦੱਸਿਆ ਕਿ ਫਲਾਈਓਵਰ ਤੇ ਲੁੱਕ ਪੈ ਚੁੱਕੀ ਹੈ, ਤਾਰਾਂ ਖੋਲ੍ਹ ਦਿੱਤੀਆਂ ਗਈਆਂ ਹਨ। ਠੇਕੇਦਾਰ ਦੇ ਰੋਲਰ ਅਤੇ ਵੱਡੀਆਂ ਗੱਡੀਆਂ ਵੀ ਲੰਘ ਚੁੱਕੀਆਂ ਹਨ ਪਰ ਸਾਰਾ ਕੰਮ ਪੂਰਾ ਹੋਣ ਦੇ ਬਾਵਜੂਦ ਫਲਾਈਓਵਰ ਚਾਲੂ ਨਹੀਂ ਕੀਤਾ ਜਾ ਰਿਹਾ। ਭਾਵੇਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ 13 ਅਪਰੈਲ ਨੂੰ ਇਸ ਨੂੰ ਆਵਾਜਾਈ ਲਈ ਖੋਲ੍ਹਣ ਦਾ ਮੀਡੀਆ ਨਾਲ ਵਾਅਦਾ ਕੀਤਾ ਸੀ ਪਰ ਕੰਮ ਵਿੱਚ ਕੋਈ ਰਫ਼ਤਾਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਫੈਸਲਾ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਸ ਨੂੰ ਆਵਾਜਾਈ ਲਈ ਨਾ ਖੋਲ੍ਹਿਆ ਗਿਆ ਤਾਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸਦਰ ਚੌਕ ਵਿੱਚ ਚੱਕਾ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਕਰਮਪਾਲ ਸਿੰਘ ਫੌਜੀ, ਸਾਹਿਲ ਮਹਾਜਨ, ਵਿਵੇਕ ਮਹਾਜਨ, ਰਮੇਸ਼ ਸੈਣੀ, ਰਤਨ ਸਿੰਘ, ਰਮੇਸ਼ ਕੁਮਾਰ, ਤਿਲਕ ਚੌਹਾਨ, ਵਿੱਕੀ ਕੁਮਾਰ, ਬਲਜਿੰਦਰ ਸਿੰਘ, ਸੌਦਾਗਰ ਸਿੰਘ, ਸ਼ਿੰਦਾ ਟੇਲਰ, ਨਵਪ੍ਰੀਤ ਸਿੰਘ, ਗੁਰਨਾਮ ਬੈਂਸ, ਬਿੱਟੂ, ਰਾਮ ਸ਼ਰਨ ਆਦਿ ਹਾਜ਼ਰ ਸਨ।

FacebookTwitterEmailWhatsAppTelegramShare
Exit mobile version