ਗੁਰਦਾਸਪੁਰ ਦੇ ਜੰਮਪਲ ਕਰਨਦੀਪ ਸਿੰਘ ਬਾਜਵਾ ਨੇ ਗੁਰੂ ਸਕਲਾਮਾ ਦੀ ਸਵੈ-ਜੀਵਨੀ ਪੁਸਤਕ ਦਾ ਕਵਰ ਅਤੇ ਵਿਜ਼ੂਅਲ ਦਾ ਡਿਜਾਈਨ ਕੀਤਾ ਤਿਆਰ

ਗੁਰੂ ਸਕਲਾਮਾ ਦੀ ਸਵੈ-ਜੀਵਨੀ ਦਾ ਕਵਰ ਸ਼ਾਨਦਾਰ ਸਮਾਗਮ ਵਿੱਚ ਕੀਤਾ ਗਿਆ ਲਾਂਚ

ਬਟਾਲਾ/ਗੁਰਦਾਸਪੁਰ, 29 ਮਈ 2024 (ਦੀ ਪੰਜਾਬ ਵਾਇਰ)। ਗੁਰੂ ਸਕਲਾਮਾ ਦੀ ਸਵੈ-ਜੀਵਨੀ, ‘‘ਸੁਨੇਹੇ ਫਰਾਮ ਹਿਮਾਲੀਅਨ ਸੇਜਜ਼- ਟਾਈਮਲੀ ਐਂਡ ਟਾਈਮਲੇਸ’,’ ਦਾ ਕਵਰ ਲਾਂਚ ਬੈਂਗਲੁਰੂ ਵਿਖੇ ਕੀਤਾ ਗਿਆ। ਪੁਸਤਕ ਦੇ ਕਵਰ ਅਤੇ ਵਿਜ਼ੂਅਲ ਦੇ ਡਿਜ਼ਾਈਨਰ ਕਰਨ ਸਿੰਘ ਬਾਜਵਾ, ਜੋ ਗੁਰਦਾਸਪੁਰ ਦੇ ਜੰਮਪਲ ਹਨ ਵਲੋਂ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਗੱਲ ਕਰਦਿਆਂ ਕਰਨਦੀਪ ਸਿੰਘ ਬਾਜਵਾ (ਸਪੁੱਤਰ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ, (ਮਾਤਾ) ਸ੍ਰੀਮਤੀ ਰਾਜਵਿੰਦਰ ਕੋਰ ਬਾਜਵਾ, ਡਿਪਟੀ ਕਮਿਸ਼ਨਰ ਸਟੇਟ ਟੈਕਸ) ਨੇ ਦੱਸਿਆ ਕਿ ਗੁਰੂ ਸਕਲਾਮਾ ਦੀ ਸਵੈ-ਜੀਵਨੀ ਅਧਿਆਤਮਿਕ ਯਾਤਰਾ ਦੇ ਤਜ਼ਰਬਿਆਂ ਦਾ ਸੰਗ੍ਰਹਿ ਹੈ, ਜਿਸ ਵਿਚ ਹਿਮਾਲਿਆ ਦੇ ਰਿਸ਼ੀ-ਸੰਤਾਂ ਦੇ ਸਮੇਂ-ਸਮੇਂ ’ਤੇ ਸੁਨੇਹੇ ਪੇਸ਼ ਕੀਤੇ ਗਏ ਹਨ। ਇਸ ਕਿਤਾਬ ਦਾ ਉਦੇਸ਼ ਆਧੁਨਿਕ ਸੰਸਾਰ ਅਤੇ ਹਿਮਾਲੀਅਨ ਰਿਸ਼ੀ ਦੇ ਪ੍ਰਾਚੀਨ ਗਿਆਨ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ।

ਉਨਾਂ ਦੱਸਿਆ ਕਿ ਲਾਂਚ ਈਵੈਂਟ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਯੋਗਾ ਅਤੇ ਡਾਂਸ ਪੇਸ਼ਕਾਰੀ ਵੀ ਸ਼ਾਮਲ ਸੀ। ਯੋਗਾ ਟਰੇਨਰ ਗੌਰਵ ਪ੍ਰੀਤ ਸਿੰਘ ਬਾਜਵਾ (ਕਰਨਦੀਪ ਸਿੰਘ ਬਾਜਵਾ ਦਾ ਭਰਾ) ਨੇ ਚੰਦਰਕਲਾ ਨਮਸਕਾਰ ਦੀ ਪੇਸ਼ਕਾਰੀ ਦਿੱਤੀ। ਆਯੁਰਵੈਦਿਕ ਡਾਕਟਰ ਅਤੇ ਡਾਂਸਰ ਡਾ: ਸਾਧਨਾ ਸ਼੍ਰੀ ਅਤੇ ਉਨ੍ਹਾਂ ਦੀ ਟੀਮ ਨੇ ਮਨਮੋਹਕ ਗੁਰੂ ਵੰਦਨਾ ਡਾਂਸ ਪੇਸ਼ ਕੀਤਾ।

ਗੁਰੂ ਸਕਲਾਮਾ, ਇੱਕ ਅਧਿਆਤਮਿਕ ਆਗੂ ਹਨ ਅਤੇ ਉਨਾਂ ਨੇ ਕਈ ਦੇਸ਼ਾਂ ਵਿੱਚ ਆਪਣੀਆਂ ਕਈ ਅਧਿਆਤਮਿਕ ਵਰਕਸ਼ਾਪਾਂ ਰਾਹੀਂ ਆਪਣੀਆਂ ਸਿੱਖਿਆਵਾਂ ਅਤੇ ਅਨੁਭਵ ਸਾਂਝੇ ਕੀਤੇ ਹਨ। ਪਹਿਲਾਂ ਜੋਤੀ ਪੱਟਾਭਿਰਮ ਵਜੋਂ ਜਾਣੀ ਜਾਂਦੀ ਸੀ, ਉਹ ਇੱਕ ਭਰਤਨਾਟਿਅਮ ਅਧਿਆਪਕ ਅਤੇ ਵਿਦਵਾਨ ਸੀ, ਵਿਭਾਗ ਦੀ ਮੁਖੀ ਅਤੇ ਅੰਗਰੇਜ਼ੀ ਸਾਹਿਤ ਦੀ ਪ੍ਰੋਫੈਸਰ ਵੀ ਸੀ। ਪੁਸਤਕ 22 ਸਤੰਬਰ ਨੂੰ ਗਿਆਨਾ ਸਮਾਜਾ, ਬੈਂਗਲੁਰੂ ਵਿਖੇ ਰਿਲੀਜ਼ ਕੀਤੀ ਜਾਵੇਗੀ।

Exit mobile version