26 ਮਈ ਨੂੰ ਪਿੰਡ ਬੱਬੇਹਾਲੀ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ ਸੁਖਬੀਰ ਸਿੰਘ ਬਾਦਲ – ਬੱਬੇਹਾਲੀ

ਗੁਰਦਾਸਪੁਰ 24 ਮਈ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੰਤਰੀ ਪੰਜਾਬ ਸ ਸੁਖਬੀਰ ਸਿੰਘ ਬਾਦਲ 26 ਮਈ ਦਿਨ ਐਤਵਾਰ ਨੂੰ ਪਿੰਡ ਬੱਬੇਹਾਲੀ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਕਰਵਾਈ ਜਾ ਰਹੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਕ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਸ ਸੁਖਬੀਰ ਸਿੰਘ ਬਾਦਲ 26 ਮਈ ਦਿਨ ਐਤਵਾਰ ਠੀਕ 12 ਵਜੇ ਅੱਡਾ ਬੱਬੇਹਾਲੀ ਵਿਖੇ ਪ੍ਰੀਤ ਸੈਲੀਬਰੇਸ਼ਨ ਪੈਲਿਸ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਸਮੂਹ ਸੰਗਤਾਂ ਬਾਦਲ ਸਾਹਿਬ ਦੇ ਵਿਚਾਰ ਸੁਨਣ ਲਈ ਬੱਬੇਹਾਲੀ ਵਿਖੇ ਪਹੁੰਚਣ।

Exit mobile version