ਸੰਯੁਕਤ ਕਿਸਾਨ ਮੋਰਚਾ ਸਮੇਤ ਬੀਕੇਯੂ ਉਗਰਾਹਾਂ ਵੱਲੋਂ ਮੋਦੀ ਦੀ ਆਮਦ ਦਾ ਪੁਰ ਅਮਨ ਵਿਰੋਧ ਕੀਤਾ ਜਾਵੇਗਾ

ਗੁਰਦਾਸਪੁਰ, 22 ਮਈ 2024 (ਦੀ ਪੰਜਾਬ ਵਾਇਰ)। ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਭਰਵੀਂ ਮੀਟਿੰਗ ਗੁਰਮੀਤ ਸਿੰਘ ਹਯਾਰ ਨਗਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ ।

ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਮੱਖਣ ਸਿੰਘ ਕੁਹਾੜ ਹਰਜੀਤ ਸਿੰਘ ਕਲਾਨੌਰ ਕਸ਼ਮੀਰ ਸਿੰਘ ਤੁਗਲਵਾਲ ਮੇਜਰ ਸਿੰਘ ਰੋੜਾਵਾਲੀ ਸਤਬੀਰ ਸਿੰਘ ਸਤਾਨੀ ਤਰਲੋਕ ਸਿੰਘ ਬਹਿਰਾਮਪੁਰ ਸੁਖਦੇਵ ਸਿੰਘ ਭਾਗੋਕਾਵਾਂ ਅਸ਼ਵਨੀ ਕੁਮਾਰ ਲਖਣ ਕਲਾਂ ਬੋਬੀ ਹਯਾਦ ਨਗਰ ਲਖਵਿੰਦਰ ਸਿੰਘ ਮੰਜਿਆਂਵਾਲੀ ਬੀਕੇਯੂ ਉਗਰਾਹਾਂ ਅਤੇ ਗੁਰਮੁਖ ਸਿੰਘ ਰਾਜ ਗੁਰਵਿੰਦਰ ਸਿੰਘ ਲਾਡੀ ਤੇ ਬਚਨ ਸਿੰਘ ਭੰਬੋਈ ਬਲਬੀਰ ਸਿੰਘ ਕੱਤੋਵਾਲ ਕੁਲਵਿੰਦਰ ਸਿੰਘ ਤਿੱਬੜ ਗੁਰਮੀਤ ਸਿੰਘ ਥਾਣੇਵਾਲ ਬਲਜੀਤ ਸਿੰਘ ਕਲਾਨੌਰ ਆਦਿ ਨੇ ਆਪਣੇ ਵਿਚਾਰ ਰੱਖੇ।

ਇਸ ਸਬੰਧੀ ਭੇਜੇ ਗਏ ਪ੍ਰੈਸ ਨੋਟ ਅਨੁਸਾਰ ਆਗੂਆ ਵੱਲੋਂ ਫੈਸਲਾ ਕੀਤਾ ਗਿਆ ਕਿ 24 ਮਈ ਨੂੰ ਦੀਨਾ ਨਗਰ ਗੁਰਦਾਸਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਕਾਲੇ ਝੰਡਿਆਂ ਨਾਲ ਪੁਰ ਅਮਨ ਰਹਿ ਕੇ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਉਹ ਜੋ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਉਹਨਾਂ ਨੂੰ ਪੰਜਾਬ ਆਉਣ ਦਾ ਕੋਈ ਇਖਲਾਕੀ ਹੱਕ ਨਹੀਂ ਹੈ । ਉਹਨਾਂ ਨੇ ਚੋਣਾਂ ਵਿੱਚ ਤੇ ਚੋਣਾਂ ਤੋਂ ਪਹਿਲਾਂ ਜੋ ਲਿਖਤੀ ਵਾਅਦੇ ਕੀਤੇ ਸਨ ਕਿਸਾਨਾਂ ਨਾਲ ਜੋ ਲਿਖਤੀ ਸਮਝੌਤੇ ਕੀਤੇ ਸਨ ਉਹਨਾਂ ਤੋਂ ਮੁੱਕਰ ਗਏ ਹਨ ।ਗਰੀਬੀ ਮਹਿੰਗਾਈ ਬੇਰੁਜ਼ਗਾਰੀ ਸਿੱਖਿਆ ਸਿਹਤ ਅਤੇ ਹੋਰ ਗੱਲਾਂ ਕਰਨ ਦੀ ਬਜਾਏ ਉਹ ਧਰਮ ਦੀ ਰਾਜਨੀਤੀ ਕਰਕੇ ਵੋਟਾਂ ਬਟੋਰਨ ਦੀ ਨਿਤੀ ‘ਤੇ ਕੰਮ ਕਰਦਿਆਂ ਉਹ ਹਿੰਦੂ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹਨ ਹਰ ।

ਵਿਰੋਧੀ ਵਿਚਾਰਾਂ ਵਾਲੇ ਨੂੰ ਜੇਲਾਂ ‘ਚ ਬੰਦ ਕੀਤਾ ਜਾ ਰਿਹਾ ਹੈ। ਐਮਐਸਪੀ ਦੀ ਗਰੰਟੀ ਲਖੀਮਪੁਰ ਖੀਰੀ ਤੇ ਹੋਰ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ।ਇਸ ਲਈ ਆਗੂਆਂ ਨੇ ਸਮੂਹ ਦੇਸ਼ ਦੇ ਲੋਕਾਂ ਨੂੰ ਹੋਕਾ ਦਿੱਤਾ ਕਿ ਉਹ ਮੋਦੀ ਨੂੰ ਹਰ ਹਾਲ ਵਿੱਚ ਹਰਾਇਆ ਜਾਵੇ । ਜੇ ਬੀਜੇਪੀ ਇਸ ਵਾਰ ਵੀ ਜਿੱਤ ਗਈ ਤਾਂ ਇਹ ਸੰਵਿਧਾਨ ਅਤੇ ਲੋਕਤੰਤਰ ਨਹੀਂ ਬਚੇਗਾ ਚਫ ਇਸ ਮੌਕੇ ਕਪੂਰ ਸਿੰਘ ਘੁੰਮਣ ਬਲਰਾਜ ਸਿੰਘ ਬਟਾਲਾ ਗੁਰਚਰਨ ਸਿੰਘ ਵਾਲੀਆ ਬਲਬੀਰ ਸਿੰਘ ਉੱਚਾ ਧਕਾਲਾ ਪਰਮਜੀਤ ਸਿੰਘ ਰਤਨਗੜ ਸਾਗਰ ਸਿੰਘ ਭੋਲਾ ਸੁੱਚਾ ਸਿੰਘ ਡੇਹਰੀਵਾਲ ਆਦਿ ਆਗੂ ਵੀ ਹਾਜ਼ਰ ਸਨ।

Exit mobile version