ਕਾਂਗਰਸ ਨੂੰ ਪ੍ਰਤਾਪ ਬਾਜਵਾ ਦੇ ਹਲਕੇ ਅੰਦਰ ਵੱਡਾ ਝਟਕਾ ਟਕਸਾਲੀ ਆਗੂ ਧਾਰੀਵਾਲ ਨੇ ਛੱਡੀ ਪਾਰਟੀ

ਗੁਰਦਾਸਪੁਰ, 18 ਮਈ 2024 (ਦੀ ਪੰਜਾਬ ਵਾਇਰ)। ਕਾਂਗਰਸ ਨੂੰ ਪ੍ਰਤਾਪ ਬਾਜਵਾ ਦੇ ਹਲਕੇ ਅੰਦਰ ਵੱਡਾ ਝਟਕਾ ਟਕਸਾਲੀ ਆਗੂ ਜਗਦੀਸ਼ ਰਾਜ ਸਿੰਘ ਧਾਰੀਵਾਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ । ਧਾਰੀਵਲ ਸਾਬਕਾ ਉਪ ਚੇਅਰਮੈਨ ਯੂਥ ਵੈਲਫੇਅਰ ਸੈਲ, ਪੰਜਾਬ ਕਾਂਗਰਸ ਦੇ (ਸਾਬਕਾ ਡਾਇਰੈਕਟਰ ਪੰਜਾਬ ਰਾਜ ਅਨਸੂਚਿਤ ਜਾਤੀਆ ਕਾਰਪੋਰੇਸ਼ਨ, ਸਾਬਕਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਅਤੇ ਸਾਬਕਾ ਪ੍ਰਧਾਨ ਬਲਾਕ ਯੂਥ ਕਾਂਗਰਸ ਧਾਰੀਵਾਲ ਸਨ। ਉਨਾਂ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਟਕਸਾਲੀ ਅਤੇ ਪੁਰਾਣੇ ਕਾਂਗਰਸੀ ਪਰਿਵਾਰਾਂ ਨੂੰ ਅਣਗੋਲਿਆਂ ਕਰਨ ਅਤੇ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਾ ਰੱਖਣ ਵਾਲੇ ਰਵੱਈਏ ਕਾਰਨ ਦਿੱਤਾ ਗਿਆ ਹੈ।

Exit mobile version